ਆੜ੍ਹਤੀਆਂ ਨੂੰ  ਲੇਬਰ ਤੇ ਲੋਡਿੰਗ ਲਈ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ : ਪ੍ਰਨੀਤ ਕੌਰ

09/22/2017 1:01:12 PM

ਪਟਿਆਲਾ (ਬਲਜਿੰਦਰ) — ਆੜ੍ਹਤੀਆਂ ਦੀ ਮੰਗ ਤੇ ਮੰਡੀ ਦੇ ਵਿਕਾਸ ਨੂੰ ਲੈ ਕੇ ਨਵੀਂ ਅਨਾਜ ਮੰਡੀ ਦੇ ਆੜ੍ਹਤੀਆਂ ਦਾ ਇਕ ਪ੍ਰਤੀਨਿਧੀ ਮੰਡਲ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਦੀ ਅਗਵਾਈ 'ਚ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਨੂੰ ਨਿਊ ਮੋਤੀ ਮਹਿਲ 'ਚ ਮਿਲਿਆ। ਪ੍ਰਧਾਨ ਸ਼ੇਰੂ ਤੇ ਸਮੂਚੀ ਟੀਮ ਨੇ ਚੁਣੇ ਜਾਣ ਤੋਂ ਬਾਅਦ ਮਹਾਰਾਣੀ ਪਰਨੀਤ ਕੌਰ ਨਾਲ ਪਹਿਲੀ ਵਾਰ ਮਿਲ ਕੇ ਆਸ਼ੀਰਵਾਦ ਲਿਆ ਤੇ ਆੜ੍ਹਤੀਆਂ ਨੂੰ ਪਿਛਲੇ ਕਈ ਸਾਲਾ ਤੋਂ ਲੇਬਰ, ਆੜ੍ਹਤ ਤੇ ਲੋਡਿੰਗ ਦਾ ਭੁਗਤਾਨ ਫਸਲ ਦੇ ਭੁਗਤਾਨ ਦੇ ਨਾਲ ਨਹੀਂ ਕੀਤਾ ਜਾ ਰਿਹਾ ਹੈ।
ਕਈ ਵਾਰ ਤਾਂ ਦੂਜੀ ਫਸਲ ਆਉਣ 'ਤੇ ਹੀ ਪੁਰਾਣੀ ਫਸਲ ਦਾ ਭੁਗਤਾਨ ਕੀਤਾ ਜਾਂਦਾ ਰਿਹਾ ਹੈ, ਜਦ ਕਿ ਸੀਜ਼ਨ ਖਤਮ ਹੋਣ ਤੋਂ ਬਾਅਦ ਲੇਬਰ ਤੇ ਲੋਡਿੰਗ ਦੇ ਪੈਸੇ ਆੜ੍ਹਤੀਆਂ ਨੂੰ ਆਪਣੀ ਜੇਬ 'ਚੋਂ ਦੇਣੇ ਪੈਂਦੇ ਸਨ। ਇਹ ਰਕਮ ਇਕੱਲੇ ਪਟਿਆਲਾ ਸ਼ਹਿਰ 'ਚ ਹੀ ਕਰੋੜਾਂ ਦੀ ਹੋ ਜਾਂਦੀ ਹੈ। ਬਾਅਦ 'ਚ ਖਰੀਦ ਏਜੰਸੀਆਂ ਵਲੋਂ ਇਸ ਦਾ ਵਿਆਜ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਮੰਡੀ ਦੇ ਵਿਕਾਸ ਦਾ ਮੁੱਦਾ ਵੀ ਮਹਾਰਾਣੀ ਪਰਨੀਤ ਕੌਰ ਦੇ ਸਾਹਮਣੇ ਰੱਖਿਆ।
ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਨਣ ਤੋਂ ਬਾਅਦ ਮਹਾਰਾਣੀ ਪਰਨੀਤ ਕੌਰ ਨੇ ਭਰੋਸਾ ਦਿੱਤਾ ਕਿ ਆੜ੍ਹਤੀਆਂ ਨੂੰ ਲੇਬਰ, ਆੜ੍ਹਤ ਤੇ ਲੋਡਿੰਗ ਲਈ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਤੇ ਮੰਡੀ ਦੇ ਵਿਕਾਸ 'ਚ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪ੍ਰਧਾਨ ਸ਼ੇਰੂ ਤੇ ਬਾਕੀ ਨਵੀਂ ਟੀਮ ਨੂੰ ਵਧਾਈ ਵੀ ਦਿੱਤੀ। ਆੜ੍ਹਤੀਆਂ ਵਲੋਂ ਮਹਾਰਾਣੀ ਪਰਨੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ।  


Related News