ਸੱਤਾ ਦੀ ਖਾਤਿਰ ਝੂਠ ਬੋਲਣ ਵਾਲੇ ਕਿਸੇ ਦੇ ਸਕੇ ਨਹੀ ਹੁੰਦੇ: ਹਰਸਿਮਰਤ ਕੌਰ ਬਾਦਲ

Tuesday, Apr 02, 2024 - 11:33 AM (IST)

ਸੱਤਾ ਦੀ ਖਾਤਿਰ ਝੂਠ ਬੋਲਣ ਵਾਲੇ ਕਿਸੇ ਦੇ ਸਕੇ ਨਹੀ ਹੁੰਦੇ: ਹਰਸਿਮਰਤ ਕੌਰ ਬਾਦਲ

ਸਰਦੂਲਗੜ੍ਹ, ਮਾਨਸਾ (ਜੱਸਲ) - ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ, ਝੰਡਾ ਕਲਾਂ, ਰੋੜਕੀ, ਮੀਰਪੁਰ ਖੁਰਦ, ਮੀਰਪੁਰ ਕਲਾ, ਰਣਜੀਤਗੜ੍ਹ ਬਾਂਦਰਾ ਵਿਚ ਵਰਕਰ ਮਿਲਣੀ ਦੌਰਾਨ ਸੰਬੋਧਨ ਕਰਦੇ ਕਿਹਾ ਕਿ ਸੱਤਾ ਦੀ ਖਾਤਿਰ ਝੂਠ ਬੋਲਣ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਸਹੀ ਫ਼ੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਤੇ ਇਨਕਲਾਬ ਦੇ ਝਾਂਸੇ ਦੇ ਕੇ ਗੁੰਮਰਾਹ ਕਰ ਕੇ ਸੱਤਾ ਹਾਸਿਲ ਕੀਤੀ ਸੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਇਸ ਦੇ ਨਲਾ ਹੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜ੍ਹਨ ਵਾਲੀ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ। ਇਸ ਮੌਕੇ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ, ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News