ਕਿਸ਼ਨਗੜ੍ਹ ''ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)

09/25/2016 4:00:45 PM

ਜਲੰਧਰ (ਸੋਨੂੰ ਮਹਾਜਨ)— ਜਲੰਧਰ ਦੇ ਕਿਸ਼ਨਗੜ੍ਹ ਇਲਾਕੇ ''ਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ''ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਅਨਿਲ ਅਗਰਵਾਲ (55), ਉਸ ਦੀ ਪਨਤੀ ਰਜਨੀ (50), ਪੁੱਤਰ ਅਭਿਸ਼ੇਕ (24) ਅਤੇ ਧੀ ਰਾਸ਼ੀ (19) ਦੇ ਰੂਪ ''ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਜਲੰਧਰ-ਪਠਾਨਕੋਟ ਹਾਈਵੇਅ ਤੋਂ ਬਰਾਮਦ ਕੀਤੀਆਂ। ਲਾਸ਼ਾਂ ਦੇ ਕੋਲ ਇੱਕ ਚਿੱਠੀ ਵੀ ਮਿਲੀ ਹੈ, ਜਿਸ ''ਚ ਮ੍ਰਿਤਕਾਂ ਨੇ ਮੌਤ ਦਾ ਕਾਰਨ ਦੱਸਿਆ ਹੈ।
ਇਸ ਬਾਰੇ ਜਲੰਧਰ ਪੁਲਸ ਨੇ ਦੱਸਿਆ ਕਿ ਉਸ ਨੂੰ ਐਤਵਾਰ ਸਵੇਰੇ ਸਥਾਨਕ ਲੋਕਾਂ ਨੇ ਸੂਚਨਾ ਦਿੱਤੀ ਕਿ ਹਾਈਵੇਅ ''ਤੇ ਪੈਂਦੇ ਖੇਤਾਂ ਕੋਲ ਚਾਰ ਲਾਸ਼ਾਂ ਪਈਆਂ ਹਨ। ਪੁਲਸ ਨੇ ਤੁਰੰਤ ਮੌਕੇ ''ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਇੱਥੋਂ ਇੱਕ ਚਿੱਠੀ ਵੀ ਬਰਾਮਦ ਕੀਤੀ। ਪੁਲਸ ਨੇ ਲਾਸ਼ਾਂ ਨੂੰ ਸ਼ਨਾਖ਼ਤ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸੁਸਾਈਡ ਨੋਟ ਬਾਰੇ ਪੁੱਛੇ ਜਾਣ ''ਤੇ ਪੁਲਸ ਨੇ ਦੱਸਿਆ ਕਿ ਇਸ ''ਚ ਲਿਖਿਆ ਹੋਇਆ ਹੈ ਕਿ ਮਰਨ ਵਾਲੇ ਨੇ ਇੱਕ ਫਾਇਨਾਂਸਰ ਤੋਂ ਪੈਸੇ ਲਏ ਸਨ, ਜਿਨ੍ਹਾਂ ਨੂੰ ਉਸ ਨੇ ਵਿਆਜ ਸਮੇਤ ਚੁਕਾ ਦਿੱਤਾ ਸੀ। ਇਸ ਦੇ ਬਾਵਜੂਦ ਵੀ ਉਸ ਨੂੰ ਉਸ ਦੀ ਪਤਨੀ ਅਤੇ ਧੀ ਨੂੰ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਨ੍ਹਾਂ ਤੋਂ ਦੁਖੀ ਹੋ ਕੇ ਪਰਿਵਾਰ ਨੇ ਇਹ ਕਦਮ ਚੁੱਕਿਆ ਹੈ। ਫਾਇਨਾਂਸਰ ਦੇ ਨਾਮ ਅਤੇ ਪਤੇ ਬਾਰੇ ਪੁਲਸ ਦਾ ਕਹਿਣਾ ਹੈ ਕਿ ਇਸ ਬਾਰੇ ਜਾਂਚ ਚੱਲ ਰਹੀ ਹੈ ਅਤੇ ਜਿਹੜਾ ਵੀ ਦੋਸ਼ੀ ਹੋਵੇਗਾ, ਉਸਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related News