ਤੀਜੀ ਵਾਰ ਟੁੱਟਾ ਸਤਲੁਜ ਦਰਿਆ ਦਾ ਪੁਲ

06/27/2017 12:33:20 AM

ਰਾਹੋਂ, (ਪ੍ਰਭਾਕਰ)- ਪੰਜਾਬ ਦੀ ਸਾਬਕਾ ਬਾਦਲ ਸਰਕਾਰ ਵੱਲੋਂ ਸਤਲੁਜ ਦਰਿਆ 'ਤੇ ਬਣਾਏ ਗਏ ਰਾਹੋਂ-ਮਾਛੀਵਾੜਾ ਪੁਲ ਦੀ ਸਪੇਨ ਤੀਜੀ ਵਾਰ ਟੁੱਟ ਗਈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ 'ਤੇ ਬਣਿਆ ਰਾਹੋਂ-ਮਾਛੀਵਾੜਾ ਪੁਲ, ਜਿਸ ਦੀ ਮਿਆਦ 100 ਸਾਲ ਦੀ ਸੀ, ਉਹ 10 ਸਾਲਾਂ 'ਚ ਹੀ ਤੀਜੀ ਵਾਰ ਟੁੱਟ ਗਿਆ। ਜ਼ਿਕਰਯੋਗ ਹੈ ਕਿ ਬੀਤੀ 10 ਅਪ੍ਰੈਲ ਨੂੰ ਪੀ. ਡਬਲਯੂ. ਡੀ. ਦੇ ਐਕਸੀਅਨ ਤੇ ਨਵਾਂਸ਼ਹਿਰ ਦੇ ਐੱਮ. ਐੱਲ. ਏ. ਅੰਗਦ ਸਿੰਘ, ਨਵਾਂਸ਼ਹਿਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਟੁੱਟੇ ਹੋਏ ਪੁਲ ਦੀ ਸਲੈਬ ਦਾ ਜਾਇਜ਼ਾ ਲਿਆ ਸੀ। ਪੁਲ ਦੇ ਟ੍ਰੈਫਿਕ ਨੂੰ ਵਨ ਵੇ ਕਰ ਕੇ ਠੀਕ ਕਰਵਾ ਦਿੱਤਾ ਗਿਆ ਸੀ ਪਰ ਅੱਜ 2 ਮਹੀਨਿਆਂ ਬਾਅਦ ਇਸ ਪੁਲ ਦੀ ਸਲੈਬ ਫਿਰ ਟੁੱਟ ਗਈ, ਜਿਸ 'ਚੋਂ ਸਰੀਏ ਬਾਹਰ ਝਾਕਣ ਲੱਗ ਪਏ ਹਨ।


Related News