ਆਪਣੇ ਹੱਕ ਲਈ ਦਰ-ਦਰ ਭਟਕ ਰਿਹੈ ਬਜ਼ੁਰਗ ਜੋੜਾ, ਮੁੱਖ ਮੰਤਰੀ ਅੱਗੇ ਲਗਾਈ ਇਨਸਾਫ ਦੀ ਗੁਹਾਰ

08/18/2017 9:21:51 PM

ਸੁਲਾਤਪੁਰ ਲੋਧੀ (ਸੋਢੀ) — ਪਿੰਡ ਬੂਸੋਵਾਲ ਜਾਤੀ ਰੋਡ ਦੇ ਕਿਨਾਰੇ 'ਤੇ ਇਕ ਕਮਰਾ ਪਾ ਕੇ ਪਿੰਡ ਤਰਫਹਾਜੀ ਦੀ ਹੱਦ 'ਚ ਰਹਿ ਰਿਹਾ ਇਕ 80 ਸਾਲਾ ਦੰਪਤੀ ਜੋੜਾ ਬੀਤੇ ਤਿੰਨ ਸਾਲਾ ਤੋਂ ਬੁਢਾਪਾ ਪੈਨਸ਼ਨ ਲਈ ਦਰ-ਦਰ ਠੋਕਰਾ ਖਾਣ ਲਈ ਮਜਬੂਰ ਹੋ ਚੁੱਕਾ ਹੈ। ਸਮਾਜ ਸੇਵਕ ਡਾ. ਪਰਵਿੰਦਰਜੀਤ ਸਿੰਘ, ਸੁਖਵਿਦੰਰ ਸਿੰਘ, ਬਚਿੱਤਰ ਸਿੰਘ ਨੇ ਇਸ ਗਰੀਬ ਬਜ਼ੁਰਗ ਵਿਅਕਤੀ ਮਹਿੰਦਰ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਬੂਸੋਵਾਲ ਰੋਡ ਤੇ ਉਸ ਦੀ ਬਿਮਾਰ ਪਤਨੀ ਗਿਆਨ ਕੌਰ ਬਾਰੇ ਦੱਸਿਆ ਕਿ ਉਹ ਖੁਦ 2 ਵਾਰ ਬੁਢਾਪਾ ਪੈਨਸ਼ਨ ਦੇ ਫਾਰਮ ਭਰਵਾ ਕੇ ਸੰਬੰਧਿਤ ਦਫਤਰ 'ਚ ਬੰਦ ਪਈ ਪੈਨਸ਼ਨ ਚਾਲੂ ਕਰਵਾਉਣ ਦੇ ਲਈ ਦੇ ਚੁੱਕਾ ਹੈ ਪਰ ਪਤਾ ਨਹੀਂ ਕਿਉਂ ਸੁਣਵਾਈ ਨਹੀਂ ਹੋ ਰਹੀ ਹੈ।
ਪਹਿਲਾਂ ਮਿਲਦੀ ਸੀ ਹੁਣ ਬੰਦ ਹੋਈ ਪੈਨਸ਼ਨ
ਪੰਜਾਬ ਕੇਸਰੀ ਗਰੁਪ ਦੇ ਪ੍ਰਤੀਨਿਧੀ ਨੇ ਜਦ ਮੌਕੇ 'ਤੇ ਜਾ ਕੇ ਦੇਖਿਆ ਤਾਂ ਪਤਾ ਲਗਾ ਕਿ ਉਕਤ ਬਜ਼ੁਰਗ ਜੋੜਾ ਪਹਿਲਾਂ ਕਾਜੀ ਬਾਗ ਮੁਹੱਲਾ ਸੁਲਤਾਨਪੁਰ ਲੋਧੀ 'ਚ ਰਹਿੰਦਾ ਸੀ, ਜਿਥੇ ਉਨ੍ਹਾਂ ਨੂੰ ਪੈਨਸ਼ਨ ਮਿਲਦੀ ਸੀ।
ਲਗਭਗ 80-82 ਸਾਲ ਦੀ ਉਮਰ 'ਚ ਗਰੀਬੀ ਕਾਰਨ ਉਹ ਆਪਣੇ ਘਰ ਵੇਚ ਕੇ ਬੂਸੋਵਾਲ ਰੋਡ ਦੀ ਹੱਦ 'ਚ ਕਮਰਾ ਬਣਾ ਕੇ ਰਹਿਣ ਲੱਗੇ, ਉਥੇ ਮਿਲਣ ਵਾਲੀ ਬੁਢਾਪਾ ਪੈਨਸ਼ਨ ਬੰਦ ਹੋਣ ਕਾਰਨ ਉਹ ਤੰਗਹਾਲੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਕਤ ਬਜ਼ੁਰਗ ਜੋੜੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ. ਸੀ. ਕਪੂਰਥਲਾ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੰਦ ਹੋਈ ਬੁਢਾਪਾ ਪੈਨਸ਼ਨ ਮੁੜ ਸ਼ੁਰੂ ਕਰਵਾਈ ਜਾਵੇ।


Related News