ਰਜਬਾਹੇ ''ਚੋਂ ਬਜ਼ੁਰਗ ਦੀ ਗਲੀ-ਸੜੀ ਲਾਸ਼ ਬਰਾਮਦ

06/27/2017 2:23:41 AM

ਬਠਿੰਡਾ(ਪਾਇਲ)-ਰਜਬਾਹੇ 'ਚੋਂ ਇਕ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਗੋਨਿਆਣਾ-ਬਾਜਾਖਾਨਾ ਮਾਰਗ 'ਤੇ ਪੈਂਦੇ ਰਜਬਾਹੇ 'ਚੋਂ ਇਕ ਲਾਸ਼ ਵਿਖਾਈ ਦੇਣ 'ਤੇ ਸਥਾਨਕ ਲੋਕਾਂ ਨੇ ਨੌਜਵਾਨ ਵੈੱਲਫੇਅਰ ਸੁਸਾਇਟੀ ਤੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਦੀ ਹਾਜ਼ਰੀ 'ਚ ਸੰਸਥਾ ਮੈਂਬਰ ਸੋਨੂੰ ਮਹੇਸ਼ਵਰੀ, ਕਮਲਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਅਤੇ ਮੋਨੂੰ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਲਾਸ਼ ਰਜਬਾਹੇ 'ਚੋਂ ਬਾਹਰ ਕੱਢੀ। ਲਾਸ਼ ਕਰੀਬ 10 ਦਿਨ ਪੁਰਾਣੀ ਪ੍ਰਤੀਤ ਹੁੰਦੀ ਹੈ ਤੇ ਬੁਰੀ ਤਰ੍ਹਾਂ ਗਲੀ ਹਾਲਤ 'ਚ ਸੀ। ਮ੍ਰਿਤਕ ਸਿੱਖ ਬਜ਼ੁਰਗ ਪ੍ਰਤੀਤ ਹੁੰਦਾ ਹੈ। ਲਾਸ਼ ਪੂਰੀ ਤਰ੍ਹਾਂ ਨਗਨਅਵਸਥਾ 'ਚ ਸੀ ਤੇ ਮ੍ਰਿਤਕ ਦੇ ਸੱਜੇ ਹੱਥ 'ਚ ਲੋਹੇ ਦਾ ਕੜਾ ਪਾਇਆ ਹੋਇਆ ਸੀ। ਹਾਲਾਂਕਿ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ, ਫਿਲਹਾਲ ਪੁਲਸ ਨੇ ਸੰਸਥਾ ਦੇ ਸਹਿਯੋਗ ਨਾਲ ਲਾਸ਼ ਸਿਵਲ ਹਸਪਤਾਲ 'ਚ ਪੋਸਟਮਾਰਟਮ ਅਤੇ ਸ਼ਨਾਖਤ ਲਈ ਸੁਰੱਖਿਅਤ ਰਖਵਾ ਦਿੱਤਾ ਹੈ।


Related News