ਕੀ ਵਿਧਾਨ ਸਭਾ ''ਚ ਵਿਧਾਇਕਾਂ ਦੇ ਲਈ ਅਨੁਸ਼ਾਸਨ ਵਾਲਾ ਤਰੀਕਾ ਅਪਣਾਉਣਾ ਜ਼ਰੂਰੀ ਨਹੀਂ?

06/24/2017 5:41:54 PM

ਫਗਵਾੜਾ (ਅਸ਼ੋਕ)— ਵੀਰਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਹੋਏ ਭਾਰੀ ਹੰਗਾਮੇ ਅਤੇ ਅਨੁਸ਼ਾਸਨਹੀਣਤਾ ਨੇ ਜਿਥੇ ਲੋਕਤੰਤਰ ਪਰੰਪਰਾਵਾਂ ਦਾ ਮਜ਼ਾਰ ਉਡਾ ਕੇ ਰੱਖ ਦਿੱਤਾ, ਉਥੇ ਹੀ ਦੂਜੇ ਪਾਸੇ ਸੂਬੇ ਦੇ ਨਾਗਰਿਕਾਂ ਵਲੋਂ ਚੁਣੇ ਗਏ ਵਿਧਾਇਕਾਂ (ਸੱਤਾ ਪੱਖ ਅਤੇ ਵਿਰੋਧੀ ਪੱਖ) ਦੀ ਕਾਰਜਸ਼੍ਰੇਣੀ, ਵਿਧਾਨ ਸਭਾ ਸਪੀਕਰ ਅਤੇ ਕਈ ਜਿੰਮੇਦਾਰ ਵਿਧਾਇਕਾਂ ਦੇ ਗੈਰ-ਲੋਕਤੰਤਰ ਢੰਗ ਨਾਲ ਪੰਜਾਬ ਵਿਧਾਨ ਸਭਾ ਨੂੰ ਜਨਹਿਤ ਦੀ ਬਜਾਏ ਰਾਜਸੀ ਰਸਾਕੱਸ਼ੀ ਦਾ ਕੇਂਦਰ ਬਣਾਉਣ ਨਾਲ ਲੋਕਾਂ ਦੇ ਦਿਲਾਂ 'ਚ ਗੁੱਸਾਂ ਅਤੇ ਨਿਰਾਸ਼ਾਂ ਪੈਦਾ ਹੋ ਗਈ ਹੈ। 
ਕੀ ਚੁਣੇ ਗਏ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਕਾਰਵਾਈ 'ਚ ਭਾਗ ਲੈਣ ਲਈ ਅਨੁਸ਼ਾਸਨ ਵਾਲਾ ਤਰੀਕਾ ਅਪਣਾਉਣਾ ਜ਼ਰੂਰੀ ਨਹੀਂ? ਕੀ ਵਿਧਾਇਕਾਂ ਨੂੰ ਵਿਧਾਨ ਸਭਾ ਦਾ ਕੀਮਤੀ ਸਮਾਂ ਜਨਹਿਤ ਕੰਮਾਂ ਅਤੇ ਮਾਮਲਿਆਂ 'ਤੇ ਠੋਸ ਅਤੇ ਕਿਰਿਆਤਮਕ ਬਹਿਸ ਲਈ ਪ੍ਰਯੋਗ ਨਹੀਂ ਕਰਨਾ ਚਾਹੀਦਾ। ਵਾਸਤਵ 'ਚ ਸੱਤਾ ਤੋਂ ਉਤਰੇ ਅਕਾਲੀ-ਭਾਜਪਾ ਗਠਬੰਧਨ ਅਤੇ ਸੱਤਾ ਤੱਕ ਨਾ ਪਹੁੰਚਣ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਇਹ ਰਾਜਸੀ ਨਿਰਾਸ਼ਾ ਅਤੇ ਬੋਖਲਾਹਟ ਦਾ ਹੀ ਸਾਫ ਚਿਤਰਨ ਲੱਗ ਰਿਹਾ ਹੈ ਪਰ ਕਿਤੇ ਨਾ ਕਿਤੇ ਇਸ 'ਚ ਸੱਤਾਧਾਰੀ ਦਲ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਅਹੰਕਾਰ ਅਤੇ ਪੂਰੇ ਮਾਮਲੇ ਨੂੰ ਕੰਟਰੋਲ ਨਾ ਕਰ ਪਾਉਣ ਲਈ ਲਈ ਵਿਧਾਨ ਸਭਾ ਸਪੀਕਰ ਦਾ ਸਮਝਦਾਰੀ ਨਾਲ ਕੰਮ ਨਾ ਲੈ ਪਾਉਣਾ ਵੀ ਝਲਕ ਰਿਹਾ ਸੀ। ਜਨਤਾ ਦੇ ਮਨ 'ਚ ਅਵਿਸ਼ਵਾਸ ਵੀ ਭਾਵਨਾ ਪੈਦਾ ਹੋ ਰਹੀ ਹੈ। 
ਪੰਜਾਬ ਸੂਬਾ ਪਹਿਲਾਂ ਹੀ ਘਾਤਕ ਵਿੱਤੀ ਸੰਕਟ, ਡਰੱਗ ਮਾਫੀਆ ਅਤੇ ਰਾਸ਼ਟਰ ਵਿਰੋਧੀ ਤੱਤਾਂ ਦੇ ਸਰਗਰਮ ਹੋਣ ਨਾਲ ਪੇਚੀਦਾ ਸਥਿਤੀ 'ਚ ਪਹੁੰਚ ਗਿਆ ਹੈ। ਉਪਰੋਂ ਚੁਣੇ ਗਏ ਵਿਧਾਇਕਾਂ ਦੀ ਅਯੋਗ ਕਾਰਜਪ੍ਰਣਾਲੀ ਅਤੇ ਵਧ ਰਹੀ ਰਾਜਸੀ ਕੜਵਾਹਟ ਨੇ ਲੋਕਾਂ ਦੇ ਦਿਲਾਂ 'ਚ ਸਿਆਸਤਦਾਨਾਂ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਜ਼ਰੂਰੀ ਹੈ ਕਿ ਪਹਿਲਾਂ ਚੁਣੇ ਗਏ ਸਪੀਕਰਾਂ ਨੂੰ ਵਿਧਾਨ ਸਭਾ ਚਲਾਉਣ 'ਚ ਸਮਰਥ ਕਰਨ ਲਈ ਬਕਾਇਦਾ ਕੰਮ ਦੀ ਸਿਖਲਾਈ ਦੇਣ ਦੀ, ਸਿਰਫ ਖਾਨਾਪੂਰਤੀ ਕਰਨ ਦੀ ਨਹੀਂ, ਤਾਂ ਕਿ ਵਿਧਾਨ ਸਭਾਵਾਂ ਦੇ ਸਪੀਕਰ ਰਾਜਸੀ ਪੱਖਪਾਤ ਤੋਂ ਉਪਰ ਉਠ ਕੇ ਵਿਧਾਨ ਸਭਾਵਾਂ ਦੀ ਕਾਰਗੁਜ਼ਾਰੀ ਸੂਚਾਰੂ ਰੂਪ ਨਾਲ ਚਲਾ ਸਕਣ।
ਦੂਜੀ ਜ਼ਰੂਰਤ ਇਹ ਹੈ ਕਿ ਸਾਰੇ ਦਲਾਂ ਦੇ ਵਿਧਾਇਕਾਂ ਨੂੰ ਵਿਆਪਕ ਪੱਧਰ 'ਤੇ ਵਿਧਾਨ ਸਭਾਵਾਂ ਦੀ ਕਾਰਵਾਈ 'ਚ ਭਾਗ ਲੈਣ ਲਈ ਉਚਿਤ ਪ੍ਰੈਕਟੀਕਲ ਟਰੈਨਿੰਗ ਕੇਂਦਰ ਬਣਾ ਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਵਿਧਾਨ ਸਭਾਵਾਂ ਦੀ ਕਾਰਵਾਈ ਸਾਧਾਰਨ ਅਤੇ ਜਨਹਿਤ ਲਈ ਚਲ ਸਕੇ।
ਤੀਜੀ ਮਹੱਤਪੂਰਨ ਜ਼ਰੂਰਤ ਹੈ ਕਿ ਵਿਧਾਨਸਭਾ ਦੇ ਲੰਬੇ ਸੈਸ਼ਨ ਅਤੇ ਦਿਨ ਵਧਾਉਣ ਦੀ ਤਾਂ ਕਿ ਜਨਹਿਤ ਮੁੱਦਿਆਂ 'ਤੇ ਸਕਾਰਾਤਮਕ ਬਹਿਸ ਹੋ ਸਕੇ ਪਰ ਇਹ ਸੈਸ਼ਨ ਰਾਜਸੀ ਦਲਾਂ ਦੇ ਮੁਖੀਆਂ, ਵਿਧਾਇਕਾਂ, ਸੱਤਾਧਾਰੀ ਅਤੇ ਵਿਰੋਧੀ ਪੱਖ ਅਤੇ ਅੰਤ 'ਚ ਸਪੀਕਰਾਂ ਦੀ ਪ੍ਰਬਲ ਇੱਛਾਸ਼ਕਤੀ ਅਤੇ ਕੰਮ ਕਰਨ ਦੀ ਭਾਵਨਾ 'ਤੇ ਨਿਰਭਰ ਕਰਦਾ ਹੈ। 


Related News