ਮਾਡਲ ਟਾਊਨ ''ਚ ਲੁੱਟ ਦੀਆਂ ਵਾਰਦਾਤਾਂ ਕਰਨ ਵਾਲਾ ਲੁਟੇਰਾ ਕਾਬੂ

10/19/2017 4:55:59 AM

ਜਲੰਧਰ(ਰਾਜੇਸ਼)-ਮਾਡਲ ਟਾਊਨ ਇਲਾਕੇ ਵਿਚ ਲਾਲ ਪਲਸਰ ਵਾਲੇ ਲੁਟੇਰੇ ਨੂੰ ਆਖਰ ਪੁਲਸ ਨੇ ਕਾਬੂ ਕਰ ਲਿਆ ਹੈ। ਥਾਣਾ 6 ਦੇ ਇੰਸਪੈਕਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਡਲ ਟਾਊਨ ਇਲਾਕੇ ਵਿਚ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਲਾਲ ਪਲਸਰ ਸਵਾਰ ਲੁਟੇਰੇ ਨੂੰ ਪੁਲਸ ਲੱਭ ਰਹੀ ਸੀ। ਅੱਜ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਲਾਲ ਪਲਸਰ ਸਵਾਰ ਨੌਜਵਾਨ ਨੂੰ ਰੋਕਿਆ। ਜਦੋਂ ਉਸ ਕੋਲੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਲੁੱਟ ਦੀਆਂ ਵਾਰਦਾਤਾਂ ਕਰਨ ਦੀ ਗੱਲ ਕਬੂਲੀ। ਪੁਲਸ ਵੱਲੋਂ ਕੀਤੀ ਉਸਦੇ ਮੋਟਰਸਾਈਕਲ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਨੰਬਰ ਗਲਤ ਹੈ। ਫੜੇ ਗਏ ਨੌਜਵਾਨ ਨੇ ਆਪਣਾ ਨਾਂ ਪ੍ਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਧਰਮਕੋਟ ਮੋਗਾ ਦੱਸਿਆ ਜਿਸਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਪੁਲਸ ਨੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮਨਪ੍ਰੀਤ ਉਰਫ ਗੁੱਲੂ ਪੁੱਤਰ ਗੁਰਬਚਨ ਵਾਸੀ ਨਿਊ ਮਾਡਲ ਹਾਊਸ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ ਪੁਲਸ ਪੁੱਛਗਿੱਛ ਕਰ ਰਹੀ ਹੈ। 


Related News