ਮਾਮੂਲੀ ਟਕਰਾਅ ਨੂੰ ਲੈ ਕੇ ਹੋਈ ਕੁੱਟਮਾਰ ''ਚ 2 ਜ਼ਖਮੀ

06/26/2017 7:57:06 AM

ਕਪੂਰਥਲਾ, (ਮਲਹੋਤਰਾ)- ਮਾਮੂਲੀ ਟਕਰਾਅ ਨੂੰ ਲੈ ਕੇ ਦੋ ਗੁਆਂਢੀਆਂ 'ਚ ਹੋਈ ਆਪਸੀ ਕੁੱਟਮਾਰ 'ਚ ਦੋ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀਆਂ 'ਚ ਇਕ ਔਰਤ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮੋਂਟੀ ਪੁੱਤਰੀ ਸਤਨਾਮ ਸਿੰਘ ਨਿਵਾਸੀ ਅਜੀਤ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਔਰਤ ਲਲਿਤ ਦੇਵੀ ਪਤਨੀ ਮੋਤੀ ਰਾਮ, ਜੋ ਉਸਦੇ ਘਰ 'ਚ ਆ ਕੇ ਜ਼ਬਰਦਸਤੀ ਗਾਲੀ-ਗਲੋਚ ਕਰਨ ਲੱਗੀ। ਜਦੋਂ ਉਸਦੀ ਮਾਂ ਨੇ ਉਸ ਨੂੰ ਰੋਕਿਆ ਤਾਂ ਉਹ ਤੇ ਉਸਦੇ ਪਤੀ ਮੋਤੀ ਰਾਮ ਨੇ ਇੱਟ ਪੱਥਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਏ। ਇਸ ਮਾਮਲੇ 'ਚ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਲਲਿਤ ਦੇਵੀ ਪਤਨੀ ਮੋਤੀ ਰਾਮ ਨਿਵਾਸੀ ਮੁਹੱਲਾ ਅਜੀਤ ਨਗਰ ਨੇ ਦੱਸਿਆ ਕਿ ਉਸਦੇ ਗੁਆਂਢੀ ਮੋਂਟੀ ਨੇ ਇਕ ਘਰ 'ਚ ਕੁੱਤਾ ਰੱਖਿਆ ਹੈ, ਜੋ ਆਉਣ ਵਾਲੇ 'ਤੇ ਹਮੇਸ਼ਾ ਭੌਂਕਦਾ ਰਹਿੰਦਾ ਹੈ। ਅੱਜ ਜਦੋਂ ਮੈਂ ਆਪਣੇ ਘਰ ਜਾ ਰਹੀ ਸੀ ਤਾਂ ਉਸਦੇ ਕੁੱਤੇ ਨੇ ਮੈਨੂੰ ਵੱਢ ਲਿਆ, ਜਦੋਂ ਮੈਂ ਉਸਦੇ ਘਰ ਇਸ ਸਬੰਧੀ ਗੱਲਬਾਤ ਕਰਨ ਗਈ ਤਾਂ ਉਨ੍ਹਾਂ ਨੇ ਬੁਰਾ ਭਲਾ ਕਿਹਾ ਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਮੇਰੇ ਪਰਿਵਾਰਿਕ ਮੈਂਬਰਾਂ ਨੇ ਮੈਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News