15 ਤੋਲੇ ਸੋਨਾ ਤੇ 40 ਹਜ਼ਾਰ ਚੋਰੀ

06/24/2017 2:04:19 AM

ਦਸੂਹਾ, (ਝਾਵਰ)- ਹਾਜੀਪੁਰ ਰੋਡ ਦਸੂਹਾ ਨੇੜੇ ਸਿਨੇਮਾ ਚੌਕ ਵਿਖੇ ਇਕ ਘਰ ਅੰਦਰੋਂ ਸੇਫ 'ਚੋਂ ਚੋਰਾਂ ਨੇ 2 ਸੋਨੇ ਦੀਆਂ ਚੂੜੀਆਂ, 2 ਸੋਨੇ ਦੀਆਂ ਚੇਨੀਆਂ, 1 ਕਿੱਟੀ ਸੈੱਟ, 4 ਮੁੰਦਰੀਆਂ, 3 ਜੋੜੇ ਵਾਲੀਆਂ, ਮੰਗਲ ਸੂਤਰ, 2 ਹੋਰ ਚੂੜੀਆਂ ਸਮੇਤ ਕੁਲ 15 ਤੋਲੇ ਸੋਨਾ ਅਤੇ ਲਗਭਗ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੀਪਕ ਗੰਭੀਰ ਪੁੱਤਰ ਵਿਜੇ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਸਿਨੇਮਾ ਚੌਕ ਕੋਲ ਸੈਨੇਟਰੀ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਬਾਜ਼ਾਰ ਗਏ ਸਨ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਅੰਦਰ ਸੇਫ ਟੁੱਟੀ ਪਈ ਸੀ, ਜਿਸ 'ਚੋਂ ਉਕਤ ਸਾਮਾਨ ਗਾਇਬ ਸੀ, ਜਿਸ ਬਾਰੇ ਉਸ ਨੂੰ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਸ ਦਾ ਪੁਰਾਣਾ ਨੌਕਰ ਅਤੇ ਇਕ ਹੋਰ ਵਿਅਕਤੀ ਘਰ ਅੰਦਰ ਦਾਖਲ ਹੋਏ ਸਨ ਅਤੇ ਕੁੱਝ ਸਮੇਂ ਬਾਅਦ ਤੇਜ਼ੀ ਨਾਲ ਬਾਹਰ ਨਿਕਲੇ ਸਨ। ਉਸ ਨੇ ਦੱਸਿਆ ਕਿ ਉਸ ਦੇ ਨੌਕਰ ਦਲਜਿੰਦਰ ਸਿੰਘ ਅਤੇ ਉਸ ਦੇ ਸਾਥੀ ਨੇ ਮਿਲ ਕੇ ਚੋਰੀ ਕੀਤੀ ਹੈ। ਪੁਲਸ ਨੇ ਉਨ੍ਹਾਂ 'ਤੇ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ।


Related News