ਪੀ.ਐਮ ਦਾ ਉਤਰਾਖੰਡ ਦੌਰਾ, ਹਫਤੇ ''ਚ 2 ਵਾਰ ਜਾਣਗੇ ਦੇਵਭੂਮੀ

10/18/2017 5:26:32 PM

ਦੇਹਰਾਦੂਨ— ਪ੍ਰਧਾਨਮੰਤਰੀ ਨਰਿੰਦਰ ਮੋਦੀ ਇਕ ਹਫਤੇ ਦੇ ਅੰਦਰ 2 ਵਾਰ ਉਤਰਾਖੰਡ ਜਾਣਗੇ। ਉਹ 20 ਅਕਤੂਬਰ ਨੂੰ ਕੇਦਾਰਨਾਥ ਜਾਣਗੇ। ਇਸ ਦੇ ਬਾਅਦ 26-27 ਅਕਤੂਬਰ ਨੂੰ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨਿਕ ਅਕਾਦਮੀ ਮਸੂਰੀ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ। 
ਪ੍ਰੋਗਰਾਮ ਦੇ ਬਾਅਦ ਅਗਲੇ ਹੀ ਦਿਨ 27 ਨੂੰ ਦਿੱਲੀ ਲਈ ਰਵਾਨਾ ਹੋ ਜਾਣਗੇ। ਜ਼ਿਲਾ ਅਧਿਕਾਰੀ ਐਮ.ਏ ਮੁਰੂਗੇਸ਼ਨ ਨੇ ਕਿਹਾ ਕਿ ਪ੍ਰਧਾਨਮੰਤਰੀ ਦੇ ਦੌਰੇ ਨੂੰ ਲੈ ਕੇ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲੇ ਪ੍ਰਧਾਨਮੰਤਰੀ 27 ਦਸੰਬਰ ਨੂੰ ਚੋਣ ਪ੍ਰਚਾਰ ਦੌਰਾਨ ਦੇਹਰਾਦੂਨ ਆਏ ਸੀ।


Related News