ਕਸ਼ਮੀਰ ਘਾਟੀ ''ਚ ਟਰੇਨ ਸੇਵਾ ਫਿਰ ਤੋਂ ਸ਼ੁਰੂ

06/24/2017 3:45:31 PM

ਸ਼੍ਰੀਨਗਰ—ਕਸ਼ਮੀਰ ਘਾਟੀ 'ਚ ਸੁਰੱਖਿਆ ਕਾਰਨਾਂ ਕਰਕੇ ਦੋ ਦਿਨਾਂ ਤੱਕ ਮੁਲਤਵੀ ਰਹੀ ਟਰੇਨ ਸੇਵਾ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਪੁਲਵਾਮਾ ਦੇ ਕਾਕਪੋਰਾ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਦੇ ਮੁਕਾਬਲੇ 'ਚ ਮਾਰੇ ਜਾਣ ਦੇ ਬਾਅਦ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਦੇ ਪੈਲੇਟ ਗਨ ਚਲਾਉਣ ਅਤੇ ਹੰਝੂ ਗੈਸ ਦੇ ਗੋਲੇ ਛੱਡਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਅਤੇ ਚਾਰ ਲੋਕਾਂ ਦੇ ਜ਼ਖਮੀ ਹੋ ਜਾਣ ਦੇ ਮੱਦੇਨਜ਼ਰ ਟਰੇਨ ਸੇਵਾ ਮੁਲਤਵੀ ਕੀਤੀ ਗਈ ਸੀ।
ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕਸ਼ਮੀਰ 'ਚ ਸ਼੍ਰੀਨਗਰ ਤੋਂ ਬਾਰਾਮੁੱਲਾ ਅਤੇ ਮੱਧ ਕਸ਼ਮੀਰ ਤੋਂ ਬਾਰਾਮੁੱਲਾ ਤੱਕ ਰੇਲ ਸੇਵਾ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਅਤੇ ਰੇਲ ਅਧਿਕਾਰੀਆਂ ਦੇ ਨਿਰਦੇਸ਼ ਮਿਲਣ 'ਤੇ ਰੇਲ ਸੇਵਾ ਨੂੰ ਮੁਲਤਵੀ ਕੀਤਾ ਗਿਆ ਸੀ।


Related News