ਪੰਛੀ ਦੇ ਟਕਰਾਉਣ ਮਗਰੋਂ ਹਵਾਈ ਅੱਡੇ ''ਤੇ ਵਾਪਸ ਪਰਤਿਆ ਜਹਾਜ਼

11/18/2017 11:32:15 PM

ਨਵੀਂ ਦਿੱਲੀ(ਯੂ.ਐੱਨ.ਆਈ.)—ਨਿੱਜੀ ਏਅਰ ਲਾਈਨਜ਼ ਗੋਏਅਰ ਦੇ ਇਕ ਜਹਾਜ਼ ਨਾਲ ਇਕ ਪੰਛੀ ਦੇ ਟਕਰਾਉਣ ਕਾਰਨ ਉਸ ਨੂੰ ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਵਾਪਸ ਉਤਾਰਿਆ ਗਿਆ। ਇਸ ਜਹਾਜ਼ ਨੇ ਅੱਜ ਪਟਨਾ ਲਈ ਉਡਾਨ ਭਰੀ ਸੀ ਪਰ ਇਸਦੇ ਤੁਰੰਤ ਬਾਅਦ ਪੰਛੀ ਨਾਲ ਟਕਰਾਅ ਗਿਆ। ਪਾਇਲਟ ਨੇ ਚੌਕਸੀ ਵਜੋਂ ਜਹਾਜ਼ ਨੂੰ ਹਵਾਈ ਅੱਡੇ 'ਤੇ ਵਾਪਸ ਉਤਾਰਿਆ। ਜਹਾਜ਼ ਨੂੰ ਕੋਈ ਖਾਸ ਨੁਕਸਾਨ ਨਹੀਂ ਪੁੱਜਾ ਪਰ ਇਸ 'ਚ ਸਵਾਰ ਸਾਰੇ ਮੁਸਾਫਰਾਂ ਨੂੰ ਤੁਰੰਤ ਸੁਰੱਖਿਅਤ ਉਤਾਰ ਕੇ ਦੂਸਰੇ ਜਹਾਜ਼ ਰਾਹੀਂ ਪਟਨਾ ਭੇਜਿਆ ਗਿਆ। 


Related News