ਕਾਤਲ ਮਾਂ ਨੇ ਧੀ ਨੂੰ ਮਾਰ ਕੇ ਸਾੜਿਆਂ ਕਿਸੇ ਹੋਰ ਦੀ ਚਿਖਾ ''ਚ

08/18/2017 8:33:14 AM

ਭਿਵਾਨੀ — ਬੇਟੀ ਨੂੰ ਜ਼ਹਿਰ ਦੇ ਕੇ ਉਸਦੀ ਹੱਤਿਆ ਕਰਨ ਅਤੇ ਲਾਸ਼ ਦੀ ਇਕ ਵਿਅਕਤੀ ਦੀ ਤਿਖਾ 'ਚ ਸਾੜਣ ਦੇ ਦੋਸ਼ 'ਚ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਜਮਾਤ 12ਵੀਂ ਦੀ ਵਿਦਿਆਰਥਣ ਪੂਜਾ ਨਿਵਾਸੀ ਪਿੰਡ ਜਮਾਲਪੁਰ ਮਾਰਚ 2016 'ਚ ਗੁਆਂਢ ਦੇ ਹੀ ਇਕ ਲੜਕੇ ਨਾਲ 7-8 ਦਿਨਾਂ ਲਈ ਲਾਪਤਾ ਹੋ ਗਈ ਸੀ। ਉਹ ਦੋਵੇਂ ਵਾਪਸ ਆਏ ਤਾਂ ਇਸ ਤੋਂ ਕਰੀਬ 2-3 ਮਹੀਨੇ ਬਾਅਦ ਪੂਜਾ ਦੀ ਮਾਂ ਸੁਨੀਤਾ ਨੇ ਹੋਰ 10 ਲੋਕਾਂ ਨਾਲ ਮਿਲ ਕੇ ਪੂਜਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਲਾਸ਼ ਦਾ ਸਬੂਤ ਮਿਟਾਉਣ ਲਈ ਸ਼ਮਸ਼ਾਨਘਾਟ 'ਚ ਸੜ੍ਹ ਰਹੀ ਨਰੇਸ਼ਾ ਨਾਮਕ ਵਿਅਕਤੀ ਦੀ ਚਿਖਾ 'ਚ ਸਾੜ੍ਹ ਦਿੱਤੀ।
ਬਵਾਨੀ ਖੇੜਾ ਥਾਣਾ ਸੁਪਰਡੰਟ ਸ਼੍ਰੀ ਭਗਵਾਨ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੇ ਕੁਝ ਨਾਮਜਦ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਕਾਤਲ ਮਹਿਲਾ, ਜੋ ਕਿ 1 ਸਾਲ ਤੋਂ ਫਰਾਰ ਸੀ ਨੂੰ ਗ੍ਰਿਫਤਰਾ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ। ਫਿਲਹਾਲ 4 ਦੋਸ਼ੀ ਫਰਾਰ ਹਨ।


Related News