ਸਕੂਲ ''ਚ ਹੈਲਮੇਟ ਪਹਿਣ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਧਿਆਪਕ, ਜਾਣੋ ਕੀ ਹੈ ਕਾਰਨ

07/23/2017 1:06:01 PM

ਹੈਦਰਾਬਾਦ— ਤੁਸੀਂ ਕਿਸੇ ਜਮਾਤ 'ਚ ਟੀਚਰ ਨੂੰ ਹੈਲਮੇਟ ਪਹਿਣ ਕੇ ਪੜ੍ਹਾਉਂਦੇ ਹੋਏ ਦੇਖਿਆ ਹੈ, ਨਹੀਂ ਨਾ। ਤੁਸੀਂ ਸੋਚੋਗੇ ਕਿ ਸ਼ਾਇਦ ਕੋਈ ਪਾਠ ਪੜ੍ਹਨ ਲਈ ਟੀਚਰ ਨੇ ਹੈਲਮੇਟ ਪਾਇਆ ਹੋਵੇਗਾ ਪਰ ਅਜਿਹਾ ਨਹੀਂ ਹੈ। ਤੇਲੰਗਾਨਾ 'ਚ ਜਦੋਂ ਵੀ ਬਾਰਸ਼ ਹੁੰਦੀ ਹੈ ਤਾਂ ਉਥੋਂ ਦੇ ਬੱਚੇ ਅਤੇ ਟੀਚਰ ਆਪਣੀ ਜਾਨ ਬਚਾਉਣ ਲਈ ਜਮਾਤ ਦੇ ਬਾਹਰ ਆ ਜਾਂਦੇ ਹਨ ਕਿਉਂਕਿ ਬਾਰਸ਼ ਕਾਰਨ ਦੀਵਾਰ ਡਿੱਗਣ ਦਾ ਡਰ ਰਹਿੰਦਾ ਹੈ। ਮੇਡਕ ਜ਼ਿਲੇ ਦੇ ਚਿੰਨਾ ਸ਼ੰਕਰਮਪੇਟ ਸਥਿਤ ਇਹ ਸਕੂਲ ਹੈਦਰਾਬਾਦ ਤੋਂ 125 ਕਿਲੋਮੀਟਰ ਦੂਰ ਹੈ। ਜ਼ਿਲਾ ਪਰਿਸ਼ਦ ਦਾ ਇਹ ਹਾਈ ਸਕੂਲ 60 ਸਾਲ ਪੁਰਾਣਾ ਹੈ। ਬਾਰਸ਼ 'ਚ ਇਹ ਅਸੁਰੱਖਿਅਤ ਜਗ੍ਹਾ ਬਣ ਚੁੱਕੀ ਹੈ। 

PunjabKesari
ਬਾਰਸ਼ ਦੇ ਸਮੇਂ ਇਸ ਦੀ ਛੱਤ ਟੁੱਟ ਕੇ ਡਿੱਗਣ ਲੱਗਦੀ ਹੈ। ਤੇਲੰਗਾਨਾ 'ਚ ਪਿਛਲੇ ਚਾਰ ਦਿਨ ਤੋਂ ਬਹੁਤ ਬਾਰਸ਼ ਹੋ ਰਹੀ ਹੈ, ਜਿਸ ਨਾਲ ਪਰੇਸ਼ਾਨ ਟੀਚਰ ਬੱਚਿਆਂ ਨੂੰ ਪੜ੍ਹਾਉਣ ਦਾ ਅਣੋਖਾ ਤਰੀਕਾ ਕੱਢਿਆ ਹੈ। ਸਾਰੇ ਅਧਿਆਪਕਾਂ ਨੇ ਹੈਲਮੇਟ ਪਹਿਣ ਕੇ ਜਮਾਤ 'ਚ ਬੱਚਿਆਂ ਨੂੰ ਪੜ੍ਹਾਇਆ ਅਤੇ ਸਕੂਲ ਦੀ ਹਾਲਤ ਦਾ ਵਿਰੋਧ ਕੀਤਾ। ਟੀਚਰਸ ਨੇ ਕਿਹਾ ਕਿ 6 ਅਤੇ ਸੱਤ ਬੱਚਿਆਂ ਨੂੰ ਇਸ ਦਿਨ ਛੁੱਟੀ ਦੇ ਦਿੱਤੀ ਗਈ ਸੀ ਕਿਉਂਕਿ ਸਕੂਲ 'ਚ ਬੈਠਣ ਲਈ ਕੋਈ ਸੁਰੱਖਿਅਤ ਜਗ੍ਹਾ ਨਹੀਂ ਬਣੀ ਸੀ। ਹੈਲਮੇਟ ਦੀ ਵਰਤੋਂ ਟਪਕਦੀ ਛੱਤ ਤੋਂ ਬਚਾਅ ਲਈ ਵੀ ਸੀ, ਜਿਸ ਦੇ ਟੁਕੜੇ ਕਦੀ ਵੀ ਸਿਰ 'ਤੇ ਡਿੱਗ ਸਕਦੇ ਸਨ। ਸਕੂਲ 'ਚ ਬੱਸ ਉਚ ਜਮਾਤਾਂ ਦੇ ਵਿਦਿਆਰਥੀਆਂ ਦੀ ਜਮਾਤ ਲੱਗੀ। ਪਿਛਲੇ ਹਫਤੇ 'ਚ ਛੱਤ ਡਿੱਗਣ ਨਾਲ 2 ਵਿਦਿਆਰਥੀ ਜ਼ਖਮੀ ਹੋ ਗਏ ਸਨ।


Related News