ਰਾਜਸਥਾਨ: ਜੈਸਲਮੇਰ ''ਚ ਮੋਰਟਾਰ ਫੱਟਣ ਨਾਲ ਬੀ.ਐਸ.ਐਫ. ਦੇ 6 ਜਵਾਨ ਜ਼ਖਮੀ

05/30/2017 12:31:22 PM

ਜੈਸਲਮੇਰ—ਰਾਜਸਥਾਨ ਦੇ ਜੈਸਲਮੇਰ ਦੀ ਕਿਸ਼ਤਵਾੜ ਫੀਲਡ ਫਾਇਰਿੰਗ ਰੇਜ 'ਚ ਮੰਗਲਵਾਰ ਸਵੇਰੇ ਕਰੀਬ 9:00  ਵਜੇ ਮੋਰਟਾਰ ਫਟ ਗਿਆ। ਹਾਦਸੇ 'ਚ ਸੀਮਾ ਸੁਰੱਖਿਆ ਫੋਰਸ ਦੇ 6 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਲਾਂਕਿ ਜ਼ਖਮੀ ਜਵਾਨਾਂ ਨੂੰ ਸਮੇਂ 'ਤੇ ਰਾਮਗੜ੍ਹ ਦੇ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ, ਜਿਸ ਨਾਲ ਕਿਸੇ ਤਰ੍ਹਾਂ ਦੇ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਸਾਰੇ ਜਵਾਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਸੂਤਰਾਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ, ਅੱਜ ਸਵੇਰੇ ਨਿਯਮਿਤ ਰੂਪ ਨਾਲ ਚੱਲ ਰਹੇ ਅਭਿਆਸ ਦੌਰਾਨ ਅਚਾਨਕ ਮੋਰਟਾਰ ਫਟ ਗਿਆ। ਸੰਭਾਵਨਾ ਲਗਾਈ ਜਾ ਰਹੀ ਹੈ ਕਿ ਟਾਰਗੇਟ ਤੋਂ ਪਹਿਲਾਂ ਮੋਰਟਾਰ ਫੱਟਣ ਦੇ ਕਾਰਨ ਇਹ ਹਾਦਸਾ ਹੋਇਆ। ਇਲਾਜ ਦੇ ਬਾਅਦ ਸੈਨਿਕਾਂ ਨੂੰ ਜੈਸਲਮੇਰ ਅਤੇ ਜੋਧਪੁਰ ਰੈਫਰ ਕਰਨ ਦੀ ਕਾਰਵਾਈ ਕੀਤੀ ਜਾਵੇਗੀ।


Related News