ਮੀਂਹ ਤੇ ਬਰਫਬਾਰੀ ਨੇ ਰੋਕੀ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਦੀ ਰਫਤਾਰ

12/11/2017 8:02:27 PM

ਜੰਮੂ—300 ਕਿਲੋਮੀਟਰ ਲੰਬੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਟ੍ਰੈਫਿਕ ਮੂਵਮੇਂਟ ਇੱਕ ਵਾਰ ਫਿਰ ਮੀਂਹ ਅਤੇ ਬਰਫਬਾਰੀ ਕਾਰਨ ਥੰਮ ਗਈ ਹੈ । ਅਧਿਕਾਰਿਕ ਜਾਣਕਾਰੀ ਅਨੁਸਾਰ ਜਵਾਹਰ ਸੁਰੰਗ ਦੇ ਕੋਲ ਦੋ-ਦੋ ਇੰਚ ਬਰਫ ਜਮ੍ਹਾ ਹੋ ਗਈ ਹੈ । ਬਰਫਬਾਰੀ ਜਾਰੀ ਰਹਿਣ ਕਾਰਨ ਸੁਰੰਗ ਨੂੰ ਬੰਦ ਕਰ ਦਿੱਤਾ ਗਿਆ ਹੈ । ਉਥੇ ਹੀ ਰਾਮਸੂ ਦੇ ਕੋਲ ਸ਼ੂਟਿੰਗ ਸਟੋਨਸ ਦੇ ਚਲਦੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ । ਜਵਾਹਰ ਸੁਰੰਗ ਦੇ ਦੋਵਾਂ ਪਾਸੇ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ ।  ਮੁਸਾਫਰਾਂ ਨੂੰ ਹਾਈਵੇ ਬਾਰੇ ਜਾਣਕਾਰੀ ਲੈਣ ਲਈ ਟ੍ਰੈਫਿਕ ਕੰਟਰੋਲ ਰੂਮ ਨਾਲ ਸੰਪਰਕ ਕਰਨ ਨੂੰ ਕਿਹਾ ਗਿਆ ਹੈ । 
ਧਿਆਨਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਮੌਸਮ ਵਿਭਾਗ ਨੇ 11 ਤੋਂ ਲੈ ਕੇ 15 ਦਸੰਬਰ ਤੱਕ ਮੌਸਮ ਖ਼ਰਾਬ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ । ਐਤਵਾਰ ਅਤੇ ਸੋਮਵਾਰ ਦੀ ਅੱਧੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਜੰਮੂ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਇਤਿਹਾਸਿਕ ਮੁਗਲ ਰੋਡ ਸਵੇਰੇ ਤੋਂ ਬੰਦ ਹੈ। ਉਥੇ ਹੀ ਜੰਮੂ-ਸ਼੍ਰੀਨਗਰ ਲੇਹ ਹਾਈਵੇ ਨੂੰ ਵੀ 10 ਦਸੰਬਰ ਨੂੰ ਪੂਰੇ ਤਿੰਨ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ । ਸ਼ਾਮ ਤੱਕ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਟ੍ਰੈਫਿਕ ਜਾਰੀ ਸੀ ਪਰੇ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਇਸ ਰਸਤਾ ਨੂੰ ਵੀ ਆਵਾਜਾਈ ਲਈ ਬੰਦ ਕਰ ਦੇਣ ਨਾਲ ਘਾਟੀ ਦਾ ਬਾਕੀ ਭਾਰਤ ਨਾਲ ਸੰਪਰਕ ਟੁੱਟ ਗਿਆ ਹੈ ।


Related News