ਕਸ਼ਮੀਰ: ਪੁਲਵਾਮਾ 'ਚ ਅੱਤਵਾਦੀਆਂ ਨੇ ਪੁਲਸ ਅਫਸਰ ਦਾ ਗੋਲੀ ਮਾਰ ਕੇ ਕੀਤਾ ਕਤਲ

10/19/2017 12:35:30 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਬੁੱਧਵਾਰ ਇਕ ਪੁਲਸ ਅਫਸਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਪੁਲਸ ਅਫਸਰ 'ਤੇ ਜਾਨਲੇਵਾ ਹਮਲਾ ਕਰਦੇ ਹੋਏ ਉਸ 'ਤੇ ਗੋਲੀਆਂ ਚਲਾਈਆਂ। ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ।  ਪੁਲਵਾਮਾ ਦੇ ਤਰਾਲ ਪਿੰਡ 'ਚ ਅੱਤਵਾਦੀਆਂ ਨੇ ਇਹ ਹਮਲਾ ਕੀਤਾ। ਅੱਤਵਾਦੀਆਂ ਨੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਤਰਾਲ (ਪੁਲਵਾਮਾ) 'ਚ ਇਕ ਐਸ. ਪੀ. ਓ. (ਸਪੈਸ਼ਲ ਪੁਲਸ ਅਫਸਰ) ਨੂੰ ਘਰ 'ਚੋਂ ਕੱਢ ਕੇ ਕਤਲ ਕਰ ਦਿੱਤਾ। ਤਰਾਲ ਸਬ ਡਿਵੀਜ਼ਨ ਦੇ ਅਧੀਨ ਅਰੀਪਾਲ ਤਹਿਸੀਲ 'ਚ ਤਾਇਨਾਤ ਐਸ. ਪੀ. ਓ. ਅਬਦੁਲ ਹਲੀਮ ਕੋਹਲੀ ਸ਼ਾਮ ਨੂੰ ਗੁਤਰੂ ਪਿੰਡ ਸਥਿਤ ਆਪਣੇ ਘਰ ਪਹੁੰਚੇ। ਇਸ ਦੇ ਕੁੱਝ ਹੀ ਦੇਰ ਬਾਅਦ ਅੱਤਵਾਦੀ ਵੀ ਉਥੇ ਆ ਪਹੁੰਚੇ। ਇਸ ਦੌਰਾਨ ਅੱਤਵਾਦੀਆਂ ਨੇ ਅਬਦੁਲ ਹਲੀਮ ਨੂੰ ਘਰ 'ਚੋਂ ਬਾਹਰ ਕੱਢਿਆ ਅਤੇ ਉਸ 'ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਇਸ ਤੋਂ ਬਾਅਦ ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਅਭਿਆਨ (ਕਾਸੋ) ਸ਼ੁਰੂ ਕਰ ਦਿੱਤਾ। । ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ੋਪੀਆ 'ਚ ਸਾਬਕਾ ਸਰਪੰਚ ਦਾ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਹਫਤੇ 'ਚ ਘਰ 'ਚ ਵੜ੍ਹ ਕੇ ਅੱਤਵਾਦੀਆਂ ਵਲੋਂ ਹਮਲਾ ਕਰਨ ਦੀ ਇਹ ਦੂਜੀ ਵਾਰਦਾਤ ਹੈ। 


Related News