ਜੰਮੂ-ਕਸ਼ਮੀਰ ''ਚ ਅੱਤਵਾਦੀਆਂ ਦਾ ਕਹਿਰ, ਫੌਜੀ ਜਵਾਨ ਦੇ ਭਰਾ ਦਾ ਘਰ ''ਚ ਦਾਖ਼ਲ ਹੋ ਕੇ ਗੋਲ਼ੀਆਂ ਮਾਰ ਕੇ ਕੀਤਾ ਕਤਲ
Tuesday, Apr 23, 2024 - 03:28 AM (IST)
ਰਾਜੌਰੀ ਨੌਸ਼ਹਿਰਾ (ਜ.ਬ.)- ਜੰਮੂ ਕਸ਼ਮੀਰ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰਾਜੌਰੀ ਸ਼ਾਹਦਰਾ ਸ਼ਰੀਫ ਇਲਾਕੇ ਵਿਚ ਅੱਤਵਾਦੀਆਂ ਨੇ ਇਕ ਟੈਰੀਟੋਰੀਅਲ ਆਰਮੀ ਜਵਾਨ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਇਲਾਕੇ ਦੇ ਪਿੰਡ ਕੁੰਡਾ ਵਿਚ ਸੋਮਵਾਰ ਰਾਤ ਨੂੰ 10 ਵਜੇ ਕੁਝ ਅਣਪਛਾਤੇ ਅੱਤਵਾਦੀ ਮੁਹੰਮਦ ਰੱਜ਼ਾਕ (40) ਪੁੱਤਰ ਮੁਹੰਮਦ ਅਕਬਰ ਨਿਵਾਸੀ ਕੁੰਡਾ ਦੇ ਘਰ ਵਿਚ ਦਾਖਲ ਹੋਏ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਉਹ ਸਮਾਜ ਕਲਿਆਣ ਵਿਭਾਗ 'ਚ ਕੰਮ ਕਰਦਾ ਸੀ।
ਜਿਸ ਇਲਾਕੇ 'ਚ ਇਹ ਹਾਦਸਾ ਹੋਇਆ ਹੈ, ਉਹ ਪਹਾੜੀ 'ਚ ਵਸਿਆ ਹੋਇਆ ਇਕ ਛੋਟਾ ਜਿਹਾ ਪਿੰਡ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਅੱਤਵਾਦੀਆਂ ਨੂੰ ਲੱਭ ਕੇ ਮਾਰਨ ਦਾ ਅਭਿਆਨ ਵੀ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ- ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ, ਜਾਣੋ ਫਰੀਦਕੋਟ ਤੋਂ ਕੌਣ ਉਤਰੇਗਾ ਮੈਦਾਨ 'ਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e