ਦਿੱਲੀ ਦੇ ਸੈਨਿਕ ਰੈਸਟ ਹਾਊਸ ਦੀ ਆਨਲਾਈਨ ਬੁਕਿੰਗ

07/23/2017 5:45:07 PM

ਨਵੀਂ ਦਿੱਲੀ— ਰੱਖਿਆ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਦਿੱਲੀ 'ਚ ਇਕ ਸੈਨਿਕ ਰੈਸਟ ਹਾਊਸ ਦਾ ਉਦਘਾਟਨ ਕੀਤਾ, ਜਿਸ ਨੂੰ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸ਼੍ਰੀ ਜੇਤਲੀ ਨੇ ਕਿਹਾ ਕਿ ਸੈਨਿਕ ਰੈਸਟ ਹਾਊਸ ਨਾਲ ਸਾਬਕਾ ਫੌਜੀਆਂ ਨੂੰ ਲਾਭ ਹੋਵੇਗਾ। ਇਹ ਕੇਂਦਰੀ ਸੈਨਿਕ ਬੋਰਡ ਦਾ 315ਵਾਂ ਰੈਸਟ ਹਾਊਸ ਹੈ। ਇਸ ਦੇ ਨਿਰਮਾਣ 'ਚ 8 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਦੀ ਆਪਣੀਆਂ ਸੰਪਤੀਆਂ ਦੀ ਸਾਂਭ-ਸੰਭਾਲ ਕਰਨ ਦੀ ਬਿਹਤਰ ਪੰਰਪਰਾ ਰਹੀ ਹੈ। 
ਦਿੱਲੀ ਛਾਉਣੀ 'ਚ ਨਾਰਾਇਣਾ ਤਿਰਾਹੇ 'ਤੇ ਬਣਾਏ ਗਏ ਇਸ ਰੈਸਟ ਹਾਊਸ ਦੀ ਆਨਲਾਈਨ ਬੁਕਿੰਗ ਕਰਵਾਈ ਜਾ ਸਕਦੀ ਹੈ। ਇਸ ਦੇ ਸੰਬੰਧ 'ਚ ਸਾਰੀਆਂ ਜਾਣਕਾਰੀ ਵੈੱਬਸਾਈਟ 'ਤੇ ਉਪਲੱਬਧ ਹਨ ਅਤੇ ਭੁਗਵਾਨ ਵੀ ਆਨਲਾਈਨ ਕੀਤਾ ਜਾ ਸਕਦਾ ਹੈ। ਇਸ ਮੌਕੇ ਸੇਵਾ ਮੁਖੀ ਬਿਪਿਨ ਰਾਵਤ ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।


Related News