ਮੇਧਾ ਪਾਟੇਕਰ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਰੱਦ

06/27/2017 4:33:35 AM

ਨਵੀਂ ਦਿੱਲੀ— ਸਮਾਜਿਕ ਵਰਕਰ ਮੇਧਾ ਪਾਟੇਕਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਰਾਹਤ ਦਿੰਦੇ ਹੋਏ ਉਨ੍ਹਾਂ ਅਤੇ ਕੇ. ਵੀ. ਆਈ. ਸੀ. ਦੇ ਚੇਅਰਮੈਨ ਵੀ. ਕੇ. ਸਕਸੈਨਾ ਵਲੋਂ ਇਕ ਦੂਜੇ ਵਿਰੁੱਧ ਦਾਇਰ ਮਾਣਹਾਨੀ ਮਾਮਲਿਆਂ 'ਚ ਪੇਸ਼ ਨਾ ਹੋਣ 'ਤੇ ਉਨ੍ਹਾਂ ਵਿਰੁੱਧ ਜਾਰੀ ਗੈਰ ਜ਼ਮਾਨਤੀ ਵਾਰੰਟ ਰੱਦ ਕਰ ਦਿੱਤਾ ਪਰ ਭਵਿੱਖ 'ਚ ਚੌਕਸ ਰਹਿਣ ਲਈ ਕਿਹਾ। ਮੇਧਾ ਨੇ 29 ਮਈ ਦੇ ਹੁਕਮ ਵਿਰੁੱਧ ਪਟੀਸ਼ਨ ਦਾਇਰ ਕੀਤੀ, ਜਿਸ 'ਚ ਅਦਾਲਤ ਨੇ ਉਨ੍ਹਾਂ ਦੀ ਗੈਰ-ਹਾਜ਼ਰੀ 'ਤੇ ਤਿੱਖਾ ਇਤਰਾਜ਼ ਪ੍ਰਗਟ ਕਰਦਿਆਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।


Related News