ਹੰਦਵਾੜਾ ਮੁਠਭੇੜ ਤੋਂ ਬਾਅਦ ਪੂਰੇ ਖੇਤਰ 'ਚ ਇੰਟਰਨੈੱਟ ਸੇਵਾਵਾਂ ਬੰਦ

12/11/2017 6:50:57 PM

ਸ਼੍ਰੀਨਗਰ—ਹੰਦਵਾੜਾ ਦੇ ਯੂਨਿਸੁ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਤੋਂ ਬਾਅਦ ਪੂਰੇ ਖੇਤਰ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਪੋਰ, ਬਾਰਾਮੂਲਾ, ਹੰਦਵਾੜਾ ਅਤੇ ਕੁਪਵਾੜਾ 'ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਪੁਲਸ, ਫੌਜ ਦੀ ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ ਸੰਯੁਕਤ ਟੀਮ ਨੇ ਐਤਵਾਰ ਰਾਤ ਨੂੰ ਯੂਨਿਸੁ 'ਚ 5 ਅੱਤਵਾਦੀਆਂ ਨੂੰ ਮਾਰ ਦਿੱਤਾ।
ਇਸ ਬਾਰੇ 'ਚ ਜੰਮੂ ਕਸ਼ਮੀਰ ਪੁਲਸ ਦੇ ਡੀ. ਜੀ. ਪੀ., ਐੱਸ. ਪੀ. ਵੈਦ ਨੇ ਟਵੀਟ 'ਤੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਪੂਰੀ ਰਾਤ ਮੀਂਹ ਪੈਂਦਾ ਰਿਹਾ। ਜਵਾਨਾਂ ਨੇ ਰਾਤ ਭਰ ਠੰਡ 'ਚ ਬਾਹਰ ਰਹਿ ਕੇ ਅੱਤਵਾਦੀਆਂ ਨੂੰ ਢੇਰ ਕੀਤਾ। ਪੁਲਸ ਮੁਤਾਬਕ ਇਕ ਸਥਾਨਕ ਮਹਿਲਾ ਦੀ ਵੀ ਮੌਤ ਹੋ ਗਈ। ਮਹਿਲਾ ਦੀ ਮੌਤ ਕ੍ਰਾਸ ਫਾਈਰਿੰਗ 'ਚ ਹੋਈ ਕਿਉਂਕਿ ਜਿਸ ਘਰ 'ਚ ਅੱਤਵਾਦੀ ਲੁਕੇ ਹੋਏ ਸਨ ਮਹਿਲਾ ਉਥੇ ਫਸ ਗਈ ਸੀ। ਘਰ ਅੰਦਰ 7 ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਬਾਅਦ 'ਚ ਸੁਰੱਖਿਆ ਬਲਾਂ ਨੇ ਸੁਰੱਖਿਅਤ ਕੱਢ ਲਿਆ। ਮਾਰੇ ਗਏ ਅੱਤਵਾਦੀਆਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਮਾਰੇ ਗਏ ਸਾਰੇ ਅੱਤਵਾਦੀ ਲਸ਼ਕਰ-ਏ-ਤਾਇਬਾ ਦੇ ਸਨ। ਉਥੇ ਖੇਤਰ 'ਚ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ।


Related News