ਸਹੁਰਿਆਂ ਦੀ ਸ਼ਰਮਨਾਕ ਕਰਤੂਤ, ਅਦਾਲਤ ਤੋਂ ਘਰ ਜਾ ਰਹੀ ਨੂੰਹ ''ਤੇ ਸੁੱਟਿਆ ਤੇਜ਼ਾਬ

08/13/2017 8:09:47 AM

ਪਲਵਲ — ਪਲਵਲ 'ਚ ਅਦਾਲਤ ਤੋਂ ਘਰ ਜਾ ਰਹੀ ਵਿਆਹੁਤਾ ਉੱਪਰ ਸਹੁਰਿਆਂ ਨੇ ਐਸਿਡ ਅਟੈਕ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਅਦਾਲਤ 'ਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦੇ ਅਨੁਸਾਰ ਪੀੜਤਾ ਸਿਵਿਲ ਲਾਈਨਜ਼ ਪ੍ਰੇਮ ਨਗਰ 'ਚ ਪਿੱਛਲੇ 3 ਸਾਲ ਤੋਂ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਹੈ। ਵਿਆਹ ਤੋਂ ਬਾਅਦ ਪਰਿਵਾਰਕ ਝਗੜੇ ਦੇ ਕਾਰਨ ਵਿਆਹੁਤਾ ਨੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਸੀ। ਐਸਿਡ ਅਟੈਕ ਦੇ ਸਮੇਂ ਪੀੜਤਾ ਸਕੂਟਰ 'ਤੇ ਘਰ ਜਾ ਰਹੀ ਸੀ। ਪੁਲਸ ਨੇ ਪੀੜਤ ਮਹਿਲਾ ਪੂਜਾ ਦੀ ਸ਼ਿਕਾਇਤ 'ਤੇ ਉਸਦੇ ਦੇਵਰ ਮੰਨੂ, ਸੱਸ ਕਮਲੇਸ਼, ਰਿਸ਼ਤੇਦਾਰ ਸਤੀਸ਼ ਅਤੇ ਦੋ ਹੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਜਾਣਕਾਰੀ ਦੇ ਅਨੁਸਾਰ ਪੀੜਤ ਮਹਿਲਾ ਪੂਜਾ ਦਾ ਵਿਆਹ ਫਰਵਰੀ 2013 'ਚ ਪ੍ਰਹਿਲਾਦਪੁਰ ਦਿੱਲੀ ਨਿਵਾਸੀ ਅਮਿਤ ਦੇ ਨਾਲ ਹੋਇਆ ਸੀ। ਵਿਆਹ ਦੇ ਸਮੇਂ ਲੜਕਾ ਆਈਬੀ 'ਚ ਡੀਐਸਪੀ ਦੱਸਿਆ ਗਿਆ ਸੀ ਪਰ ਅੱਜ ਤੱਕ ਉਹ ਬੇਰੋਜ਼ਗਾਰ ਹੈ, ਜਿਸ ਦੇ ਕਾਰਨ ਵਿਆਹ ਤੋਂ ਕੁਝ ਦਿਨ ਬਾਅਦ ਹੀ ਪਤੀ ਦੇ ਨਾਲ ਝਗੜਾ ਸ਼ੁਰੂ ਹੋ ਗਿਆ ਪੀੜਤਾ ਨੂੰ ਸਹੁਰਿਆਂ ਵਲੋਂ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਆਖਿਰ ਇਕ ਦਿਨ ਪੂਜਾ ਦੀ ਕੁੱਟਮਾਰ ਕਰਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ। ਕਰੀਬ ਤਿੰਨ ਸਾਲ ਤੋਂ ਪੂਜਾ ਦੇ ਪੇਕੇ ਪਰਿਵਾਰ ਅਤੇ ਸਹੁਰਿਆ ਵਾਲਿਆਂ ਦੇ ਵਿਚਕਾਰ ਕਈ ਅਦਾਲਤਾਂ 'ਚ ਚੱਲ ਰਹੇ ਹਨ।
ਪੂਜਾ ਨੇ ਦੱਸਿਆ ਕਿ ਸਹੁਰਾ ਪਰਿਵਾਰ ਉਸਨੂੰ ਜਾਨ ਤੋਂ ਮਾਰਨਾ ਚਾਹੁੰਦਾ ਸੀ ਕਿਉਂਕਿ ਕੇਸ ਫਾਈਨਲ ਸਟੇਜ 'ਤੇ ਸੀ । ਉਹ ਚਾਹੁੰਦੇ ਸਨ ਕਿ ਪੂਜਾ ਪਰੇਸ਼ਾਨ ਹੋ ਕੇ ਕੇਸ ਵਾਪਸ ਲੈ ਲਵੇ, ਜਦੋਂਕਿ ਉਨ੍ਹਾਂ ਨੇ ਖੁਦ ਪੀੜਤਾ 'ਤੇ 16 ਕੇਸ ਪਾਏ ਹੋਏ ਹਨ। ਇਸ ਪਹਿਲਾਂ ਵੀ ਕਈ ਵਾਰ ਪੀੜਤਾ 'ਤੇ ਹਮਲੇ ਹੋ ਚੁੱਕੇ ਹਨ। ਪੀੜਤਾ ਨੇ ਦੱਸਿਆ ਕਿ ਉਸਦਾ ਸਹੁਰਾ ਪ੍ਰੋਪਰਟੀ ਦਾ ਕੰਮ ਕਰਦਾ ਹੈ ਅਤੇ ਪੂਰਾ ਗੁੰਡਾ ਹੈ। ਉਸਨੇ ਆਪਣੀ ਤਾਕਤ ਦੇ ਰਸੂਖ ਨਾਲ ਪੁਲਸ ਵਾਲਿਆਂ ਨੂੰ ਖਰੀਦ ਕੇ ਕੇਸ ਨੂੰ ਲੰਬਾ ਕਰਵਾ ਰਿਹੈ।
ਇਸੇ ਕਾਰਨ ਅਦਾਲਤ 'ਚ ਵੀ ਰਾਹਤ ਨਹੀਂ ਮਿਲ ਰਹੀ ਕਿਉਂਕਿ ਉਹ ਤਰੀਖਾਂ ਲਗਾ ਦਿੰਦੇ ਹਨ।


Related News