ਹਰਸ਼ਿਤਾ ਕਤਲ ਕੇਸ 'ਚ ਨਵਾਂ ਮੋੜ, ਦੋਸ਼ੀ ਜੀਜੇ ਨੇ ਕੀਤਾ ਅਹਿਮ ਖੁਲਾਸਾ

10/20/2017 2:58:03 PM

ਪਾਨੀਪਤ(ਅਨਿਲ ਕੁਮਾਰ)— ਹਰਿਆਨਵੀਂ ਡਾਂਸਰ ਅਤੇ ਸਿੰਗਰ ਹਰਸ਼ਿਤਾ ਦਹੀਆ ਦੀ ਮੌਤ 'ਚ ਦੋਸ਼ੀ ਨੇ ਇਕ ਅਹਿਮ ਗੱਲ ਦਾ ਖੁਲਾਸਾ ਕੀਤਾ ਹੈ। ਰਿਮਾਂਡ 'ਚ ਪੁਲਸ ਪੁੱਛਗਿਛ 'ਚ ਦੋਸ਼ੀ ਦਿਨੇਸ਼ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਸ ਨੇ ਹਰਸ਼ਿਤਾ ਨੂੰ ਮਾਰਨ ਲਈ ਫਿਰੌਤੀ ਦਿੱਤੀ ਸੀ। ਪੁਲਸ ਪੁੱਛਗਿਛ 'ਚ ਦਿਨੇਸ਼ ਨੇ ਪੁਲਸ ਨੂੰ ਹਰਸ਼ਿਤਾ 'ਤੇ ਹਮਲਾ ਕਰਨ ਵਾਲੇ 4 ਲੋਕਾਂ ਦੇ ਨਾਮ ਦੱਸੇ ਹਨ। ਪੁਲਸ ਟੀਮ ਬਣਾ ਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕਰ ਰਹੀ ਹੈ। 

PunjabKesari

ਹਰਸ਼ਿਤਾ ਦਹੀਆ ਦੀ ਭੈਣ ਲਤਾ ਨੇ ਆਰੋਪ ਲਗਾਇਆ ਕਿ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਨੇ ਕਰਵਾਇਆ ਹੈ। ਉਸ ਦਾ ਜੀਜਾ ਦਿਨੇਸ਼ ਹਰਸ਼ਿਤਾ ਦੀ ਮਾਂ ਦੇ ਕਤਲ ਦਾ ਆਰੋਪੀ ਹੈ। ਉਹ ਜੇਲ 'ਚ ਬੰਦ ਹੈ। ਲਤਾ ਨੇ ਇਹ ਵੀ ਆਰੋਪ ਲਗਾਇਆ ਕਿ ਜਦੋਂ ਹਰਸ਼ਿਤਾ ਜਮਾਤ 10ਵੀਂ 'ਚ ਸੀ, ਉਸ ਦੌਰਾਨ ਉਸ ਦੇ ਜੀਜੇ ਨੇ ਉਸ ਨੂੰ ਉਠਾ ਲਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਦੀ ਭੈਣ ਨੇ ਆਰੋਪ ਲਗਾਇਆ ਕਿ ਹਰਸ਼ਿਤਾ ਆਪਣੀ ਮਾਂ ਦੇ ਕਤਲ ਦੇ ਮਾਮਲੇ ਦੀ ਮੁੱਖ ਗਵਾਹ ਸੀ। ਮਾਮਲੇ 'ਚ ਕੁਝ ਦਿਨਾਂ 'ਚ ਗਵਾਹੀ ਹੋਣੀ ਸੀ ਪਰ ਉਸ ਤੋਂ ਪਹਿਲੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ। 

PunjabKesari
ਹਰਿਆਣਾ 'ਚ ਪਾਨੀਪਤ ਜ਼ਿਲੇ ਦੇ ਚਮਰਾਰਾ ਪਿੰਡ 'ਚ ਅਣਪਛਾਤੇ ਬਦਮਾਸ਼ਾਂ ਨੇ 22 ਸਾਲਾ ਡਾਂਸਰ ਹਰਸ਼ਿਤਾ ਦਹੀਆ ਦਾ ਕਤਲ ਕਰ ਦਿੱਤਾ ਸੀ। ਹਰਸ਼ਿਤਾ ਨੂੰ 4 ਗੋਲੀਆਂ ਮਾਰ ਕੇ ਹਮਲਾਵਰ ਫਰਾਰ ਹੋ ਗਏ। ਉਹ ਵੈਗਨਆਰ ਗੱਡੀ ਤੋਂ ਆਪਣੇ ਸਾਥੀਆਂ ਨਾਲ ਕਿਤੇ ਜਾ ਰਹੀ ਸੀ। 


Related News