ਭਾਰਤ ''ਚ ਦਰਜ ਕੀਤੇ ਗਏ ਗਰਭਪਾਤ ਦੇ 1.56 ਕਰੋੜ ਮਾਮਲੇ- ਸੋਧ

12/12/2017 11:00:55 AM

ਨਵੀਂ ਦਿੱਲੀ— ਗਰਭਪਾਤ ਅਤੇ ਅਣਜਾਣੇ 'ਚ ਗਰਭਧਾਰਨ ਦੇ 2015 ਦੇ ਅੰਕੜਿਆਂ 'ਤੇ ਹੋਏ ਦੇਸ਼ ਦੇ ਪਹਿਲੇ ਵੱਡੇ ਪੈਮਾਨੇ 'ਤੇ ਅਧਿਐਨ ਅਨੁਸਾਰ ਭਾਰਤ 'ਚ 48.1 ਲੱਖ ਗਰਭਧਾਰਨਾਂ 'ਚ ਹਰ ਤੀਜਾ ਭਰੂਣ ਗਰਭਪਾਤ 'ਚ ਖਤਮ ਹੋ ਗਿਆ ਸੀ। ਦਿ ਲਾਂਸੇਟ ਗਲੋਬਲ ਹੈਲਥ ਮੈਡੀਕਲ ਜਨਰਲ 'ਚ ਛਪੇ ਅੰਕੜਿਆਂ ਅਨੁਸਾਰ 2015 'ਚ ਕਰੀਬ 15.5 ਮਿਲੀਅਨ (1.56 ਕਰੋੜ) ਗਰਭਪਾਤ ਦਰਜ ਕੀਤੇ ਗਏ। ਜਿਸ 'ਚ ਕਰੀਬ 48 ਫੀਸਦੀ ਗਰਭਧਾਰਨ ਅਣਚਾਹੇ ਹੁੰਦੇ ਹਨ ਅਤੇ 0.8 ਮਿਲੀਅਨ ਔਰਤਾਂ ਆਪਣੀ ਜਾਨ ਅਤੇ ਸਿਹਤ ਦਾ ਜ਼ੋਖਮ ਲੈ ਕੇ ਗਰਭਪਾਤ ਲਈ ਅਸੁਰੱਖਿਅਤ ਤਰੀਕਿਆਂ ਨੂੰ ਅਪਣਾਉਂਦੀ ਹੈ। ਸੋਧ ਅਨੁਸਾਰ 81 ਫੀਸਦੀ ਔਰਤਾਂ ਘਰ 'ਚ ਹੀ ਗਰਭ-ਨਿਰੋਧਕ ਗੋਲੀਆਂ ਦੇ ਸੇਵਨ ਨਾਲ ਭਰੂਣ ਸੁੱਟ ਦਿੰਦੀਆਂ ਹਨ, ਉੱਥੇ ਹੀ 14 ਫੀਸਦੀ ਔਰਤਾਂ ਹਸਪਤਾਲ 'ਚ ਜਾ ਕੇ ਗਰਭਪਾਤ ਕਰਵਾਉਂਦੀਆਂ ਹਨ। ਸਰਕਾਰੀ ਹਸਪਤਾਲਾਂ 'ਚ 22 ਫੀਸਦੀ ਜਾਂ 3.4 ਮਿਲੀਅਨ ਗਰਭਪਾਤ ਕੀਤੇ ਗਏ ਸਨ ਪਰ 11.5 ਮਿਲੀਅਨ ਜਾਂ 73 ਫੀਸਦੀ ਗਰਭਪਾਤ ਦਵਾਈਆਂ ਰਾਹੀਂ ਹੋਏ ਅਤੇ 0.8 ਮਿਲੀਅਨ ਗਰਭਪਾਤ ਗੈਰ-ਰਸਮੀ ਤਰੀਕੇ ਨਾਲ ਹੋਏ।
ਮੁੰਬਈ ਦੇ ਕੌਮਾਂਤਰੀ ਜਨਸੰਖਿਆ ਅਧਿਐਨ ਸੰਸਥਾ ਦੇ ਅਧਿਐਨ ਵਿਭਾਗ 'ਚ ਪ੍ਰੋਫੈਸਰ ਅਤੇ ਇਸ ਅਧਿਐਨ ਦੇ ਸਹਿ-ਲੇਖਕ ਚੰਦਰਸ਼ੇਖਰ ਨੇ ਕਿਹਾ,''ਸਾਡਾ ਆਕਲਨ 2015 'ਚ 3.4 ਮਿਲੀਅਨ ਜਨਤਕ ਸਹੂਲਤ ਆਧਾਰਤ ਗਰਭਪਾਤ 'ਤੇ ਹੈ ਜੋ ਸਰਕਾਰ ਦੇ ਦੱਸੇ ਗਏ 2014-2015 ਦੇ 701,415 ਗਰਭਪਾਤ ਦੇ ਅੰਕੜਿਆਂ ਦਾ 5 ਗੁਣਾ ਹੈ, ਕਿਉਂਕਿ ਅਸੀਂ ਜਨਤਕ, ਨਿੱਜੀ ਅਤੇ ਐੱਨ.ਜੀ.ਓ. ਸੰਗਠਨ ਨੂੰ ਵੀ ਸ਼ਾਮਲ ਕੀਤਾ ਹੈ। ਸ਼ੇਖਰ ਨੇ ਇਸ ਤੱਤ 'ਤੇ ਆਸ ਜ਼ਾਹਰ ਕੀਤੀ ਕਿ ਭਾਰਤ 'ਚ ਚਾਰ 'ਚੋਂ ਇਕ ਮਹਿਲਾ ਸੁਰੱਖਿਅਤ ਗਰਭਪਾਤ ਲਈ ਜਨਤਕ ਸਹੂਲਤਾਂ ਚੁਣਦੀ ਹੈ। ਦੇਸ਼ ਦੀ ਗਰਭਪਾਤ ਦਰ 15 ਤੋਂ 49 ਸਾਲ ਦਰਮਿਆਨ ਪ੍ਰਤੀ ਹਜ਼ਾਰ 47 ਔਰਤਾਂ ਦੀ ਤੁਲਨਾ 'ਚ ਪਾਕਿਸਤਾਨ ਦੀ 50 ਤੋਂ ਘੱਟ ਹੈ ਅਤੇ ਨੇਪਾਲ ਅਤੇ ਬੰਗਲਾਦੇਸ਼ ਦੀ ਤੁਲਨਾ 'ਚ ਘੱਟ ਹੈ, ਜਿਨ੍ਹਾਂ ਦੀ ਗਿਣਤੀ 42 ਅਤੇ 39 ਹੈ। ਭਾਰਤ 'ਚ ਇਕ ਸਖਤ ਵਿਰੋਧੀ-ਗਰਭਪਾਤ ਕਾਨੂੰਨ ਹੈ ਜੋ 20 ਹਫਤਿਆਂ ਤੋਂ ਵਧ ਭਰੂਣ ਦੇ ਸਮਾਪਨ 'ਤੇ ਪਾਬੰਦੀ ਲਗਾਉਂਦਾ ਹੈ, ਸਿਵਾਏ ਜਦੋਂ ਮਾਂ ਦੀ ਜ਼ਿੰਦਗੀ ਖਤਰੇ 'ਚ ਹੈ। ਸਰਜੀਕਲ ਗਰਭਪਾਤ ਸਿਰਫ ਰਜਿਸਟਰਡ ਸਹੂਲਤਾਂ 'ਚ ਟਰੇਨਡ, ਪ੍ਰਮਾਣਿਤ ਡਾਕਟਰਾਂ ਵੱਲੋਂ ਕੀਤਾ ਜਾ ਸਕਦਾ ਹੈ, ਜਦੋਂ ਕਿ ਗੋਲੀਆਂ ਗਰਭਪਾਤ ਨੂੰ 7 ਹਫਤਿਆਂ ਤੱਕ ਗਰਭਪਾਤ ਕਰਨ ਲਈ ਰਜਿਸਟਰਡ ਹਸਪਤਾਲ ਦੇ ਬਾਹਰ ਤੈਅ ਕੀਤਾ ਜਾ ਸਕਦਾ ਹੈ।


Related News