ਕੈਮਰੇ 'ਚ ਕੈਦ ਹੋਈ ਆਸਮਾਨ ਤੋਂ ਆਈ ਇਹ ਆਫਤ, ਕਈ ਇਮਾਰਤਾਂ ਨੂੰ ਪੁੱਜਾ ਨੁਕਸਾਨ (ਵੀਡੀਓ)

12/06/2017 3:45:32 PM

ਰੋਮ— ਇਟਲੀ 'ਚ ਬੀਤੇ ਦਿਨੀਂ ਟੋਰਾਂਡੋ ਤੂਫਾਨ ਨੇ ਦਸਤਕ ਦਿੱਤੀ, ਜਿਸ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਮੁੰਦਰ ਦੇ ਵਿਚਕਾਰ ਆਸਮਾਨ 'ਚ ਬੱਦਲਾਂ ਦੀ ਘੇਰਾਬੰਦੀ ਹੋਈ ਅਤੇ ਉਸ ਦੇ ਕੁੱਝ ਹੀ ਦੇਰ ਮਗਰੋਂ ਉੱਥੇ ਦੇ ਤਟੀ ਖੇਤਰਾਂ 'ਚ ਟੋਰਾਂਡੋ ਉੱਠਿਆ। ਸ਼ੁੱਕਰਵਾਰ ਨੂੰ ਆਏ ਇਸ ਤੂਫਾਨ ਨਾਲ ਸੈਨਰੇਮੋ ਸ਼ਹਿਰ ਦੀਆਂ ਕਈ ਇਮਾਰਤਾਂ ਅਤੇ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ।

ਇਸ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਸੈਨਰੋਮੋ ਦੇ ਕਈ ਸਮੁੰਦਰੀ ਤਟਾਂ 'ਤੇ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਕਈ ਇਮਾਰਤਾਂ ਦੇ ਸ਼ੀਸ਼ੇ ਅਤੇ ਕਈ ਵਾਹਨ ਨੁਕਸਾਨੇ ਗਏ ਅਤੇ ਇਕ ਔਰਤ ਜ਼ਖਮੀ ਹੋ ਗਈ।


Related News