ਪੋਸਟਮਾਰਟਮ ਰਿਪੋਰਟ ''ਚ ਸੱਚ ਆਇਆ ਸਾਹਮਣੇ, ਪਾਕਿਸਤਾਨ ਮੂਲ ਦੀ ਬ੍ਰਿਟਿਸ਼ ਨਾਗਰਿਕ ਦੀ ਸੁਲਝੀ ਮੌਤ ਦੀ ਗੁੱਥੀ

07/29/2016 3:28:08 PM

ਇਸਲਾਮਾਬਾਦ— ਪਾਕਿਸਤਾਨ ''ਚ ਆਨਰ ਕਿਲਿੰਗ ਦੀ ਸ਼ਿਕਾਰ ਹੋਈ 28 ਸਾਲਾ ਸਾਮੀਆ ਸ਼ਾਹਿਦ, ਜੋ ਕਿ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਸੀ। ਉਸ ਦੀ ਮੌਤ ਦੀ ਗੁੱਥੀ ਸੁਲਝ ਗਈ ਹੈ। ਪੋਸਟਮਾਰਟਰ ਰਿਪੋਰਟ ''ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਜ਼ਹਿਰੀਲਾ ਖਾਣਾ ਖਾਣ ਨਾਲ ਹੋਈ ਸੀ। ਸ਼ੁਰੂਆਤੀ ਜਾਂਚ ''ਚ ਮੌਤ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਸੀ, ਜਦ ਕਿ ਉਸ ਦੇ ਦੂਜੇ ਪਤੀ ਮੁੱਖਤਾਰ ਕਾਜਮ ਨੇ ਪੁਲਸ ਨੂੰ ਸ਼ਿਕਾਇਤ ''ਚ ਦੱਸਿਆ ਕਿ ਉਸ ਦੀ ਪਤਨੀ ਸਾਮੀਆ ਨੇ ਖੁਦਕੁਸ਼ੀ ਨਹੀਂ ਸਗੋਂ ਉਸ ਦੀ ਹੱਤਿਆ ਕੀਤੀ ਗਈ। 
ਪੁਲਸ ਨੇ ਸਾਮੀਆ ਦੀ ਮੌਤ ਨਾਲ ਸੰਬੰਧ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਪਿਤਾ ਚੌਧਰੀ ਸ਼ਾਹਿਦ ਅਤੇ ਸਾਮੀਆ ਦੇ ਚਚੇਰੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਬ੍ਰਿਟਿਸ਼ ਨਾਗਰਿਕ ਕਾਜਮ ਨੇ ਆਪਣੀ ਪਤਨੀ ਦੀ ਹੱਤਿਆ ਕੀਤੇ ਜਾਣ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਉਸ ਦੀ ਸ਼ਿਕਾਇਤ ਦੇ ਆਧਾਰ ''ਤੇ ਜਾਂਚ ਕਰ ਰਹੀ ਸੀ।
ਦੱਸਣ ਯੋਗ ਹੈ ਕਿ ਬ੍ਰਿਟਿਸ਼ ਨਾਗਰਿਕ ਮੁੱਖਤਾਰ ਕਾਜਮ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਸਾਮੀਆ ਦੁਬਈ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਇਸੇ ਮਹੀਨੇ ਪੰਜਾਬ ਦੇ ਝੇਲਮ ਜ਼ਿਲੇ ਆਪਣੇ ਪਿੰਡ ਪੰਡੌਰੀ ਆਈ ਸੀ ਅਤੇ 20 ਜੁਲਾਈ ਨੂੰ ਉਸ ਨੂੰ ਫੋਨ ਕਰ ਕੇ ਸੂਚਿਤ ਕੀਤਾ ਗਿਆ ਕਿ ਉਸ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਦੋਵੇਂ ਦੁਬਈ ''ਚ ਰਹਿ ਰਹੇ ਸਨ। ਸਾਮੀਆ ਨੇ ਉਸ ਨਾਲ ਦੂਜਾ ਵਿਆਹ ਕਰਵਾਇਆ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਸਾਡੇ ਵਿਆਹ ਨੂੰ ਮਨਜ਼ੂਰ ਨਹੀਂ ਕੀਤਾ ਸੀ। ਜਿਸ ਕਾਰਨ ਉਸ ਨੂੰ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੇ ਪੁਲਸ ''ਚ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ ਹੈ।


Tanu

News Editor

Related News