ਮਰਿਆ ਨਹੀਂ ਸਗੋਂ ਕਤਲ ਕੀਤਾ ਗਿਆ ਸੀ ਬੇਘਰ ਵਿਅਕਤੀ : ਪੁਲਸ

06/24/2017 12:23:10 PM

ਸਿਡਨੀ— ਸਿਡਨੀ ਦੇ ਪ੍ਰਾਇਮਰੀ ਸਕੂਲ ਦੇ ਨੇੜੇ ਕਾਰ 'ਚੋਂ ਇਕ ਬੇਘਰ ਵਿਅਕਤੀ ਦੀ ਮੌਤ ਤੋਂ ਬਾਅਦ ਪੁਲਸ ਨੇ ਕਿਹਾ ਕਿ ਉਹ ਮਰਿਆ ਨਹੀਂ ਸੀ ਸਗੋਂ ਕਿ ਉਸ ਦਾ ਕਤਲ ਕੀਤਾ ਗਿਆ। ਸਿਡਨੀ ਪੁਲਸ ਇਸ ਮਾਮਲੇ ਨੂੰ ਲੈ ਕੇ ਹੁਣ ਕਾਤਲ ਦੀ ਭਾਲ ਕਰ ਰਹੀ ਹੈ। 
ਪੁਲਸ ਦਾ ਕਹਿਣਾ ਹੈ ਕਿ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਦੱਸਣ ਯੋਗ ਹੈ ਕਿ ਬੀਤੇ ਬੁੱਧਵਾਰ ਦੀ ਰਾਤ ਨੂੰ ਮੌਨਸ ਐਵੇਨਿਊ, ਮਾਰੂਬਰਾ 'ਚ ਇਕ ਸਫੈਦ ਰੰਗ ਦੀ ਕਾਰ 'ਚੋਂ 68 ਸਾਲਾ ਵਿਅਕਤੀ ਦੀ ਲਾਸ਼ ਮਿਲੀ ਸੀ। ਪੁਲਸ ਨੇ ਇਸ ਘਟਨਾ ਤੋਂ ਬਾਅਦ ਅਪਾਰਟਮੈਂਟ ਬਲਾਕ ਕਰ ਦਿੱਤਾ ਸੀ ਅਤੇ ਛਾਣਬੀਨ 'ਚ ਜੁਟ ਗਈ। ਛਾਣਬੀਨ ਕਰਨ ਤੋਂ ਬਾਅਦ ਪੁਲਸ ਨੇ ਕਿਹਾ ਕਿ ਉਸ ਦੇ ਸਰੀਰ 'ਤੇ ਡੂੰਘੇ ਸੱਟਾਂ ਦੀ ਨਿਸ਼ਾਨਾ ਮਿਲੇ ਹਨ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਵਿਅਕਤੀ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ। ਇਸ ਲਈ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀ ਬੇਘਰ ਸੀ ਅਤੇ ਕਾਰ 'ਚ ਹੀ ਰਹਿੰਦਾ ਸੀ। ਮਾਰੂਬਰਾ ਦੇ ਇਕ ਵਾਸੀ ਨੇ ਕਿਹਾ ਕਿ ਬਜ਼ੁਰਗ ਵਿਅਕਤੀ ਦਾ ਸੁਭਾਅ ਦੋਸਤਾਨਾ ਸੀ ਅਤੇ ਉਸ ਨੂੰ ਉਹ ਰੋਜ਼ਾਨਾ ਗਲੀ 'ਚ ਡਰਾਈਵ ਕਰ ਦੇ ਹੋਏ ਦੇਖਦਾ ਸੀ।


Related News