ਸਾਮੀਆ ਕਤਲ ਕੇਸ: ਜਾਂਚ ਕਰ ਰਹੀ ਟੀਮ ਨੇ ਸਾਮੀਆ ਦੇ ਸਾਬਕਾ ਪਤੀ ਬਾਰੇ ਖੋਲ੍ਹਿਆ ਰਾਜ਼

08/01/2016 4:08:43 PM

ਇਸਲਾਮਾਬਾਦ— ਪਾਕਿਸਤਾਨ ਮੂਲ ਦੀ ਬ੍ਰਿਟਿਸ਼ ਔਰਤ ਸਾਮੀਆ ਸ਼ਾਹਿਦ, ਜੋ ਕਿ 20 ਜੁਲਾਈ ਨੂੰ ਆਨਰ ਕਿਲਿੰਗ ਦੀ ਸ਼ਿਕਾਰ ਹੋਈ। ਸਾਮੀਆ ਸ਼ਾਹਿਦ ਦਾ ਉਸ ਦੇ ਪਰਿਵਾਰ ਵਲੋਂ ਕਤਲ ਕਰ ਦਿੱਤਾ ਗਿਆ। ਸਾਮੀਆ ਦੇ ਕਤਲ ਦੇ ਦੋਸ਼ ''ਚ ਉਸ ਦੇ ਮਾਤਾ-ਪਿਤਾ, ਭੈਣ, ਚਚੇਰੇ ਭਰਾ ਅਤੇ ਸਾਬਕਾ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸਾਮੀਆ ਦੇ ਪਿਤਾ ਚੌਧਰੀ ਸ਼ਾਹਿਦ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ, ਜਦੋਂ ਕਿ ਪੋਸਟਮਾਰਟਮ ਰਿਪੋਰਟ ''ਚ ਇਹ ਸਾਫ ਹੋ ਗਿਆ ਹੈ ਕਿ ਸਾਮੀਆ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ। ਉਸ ਦੀ ਗਰਦਨ ''ਤੇ ਸੱਟਾਂ ਦੀ ਕਈ ਨਿਸ਼ਾਨ ਸਨ।
ਓਧਰ ਜਾਂਚ ਕਰ ਰਹੀ ਪੁਲਸ ਟੀਮ ਨੇ ਸਾਮੀਆ ਦੇ ਸਾਬਕਾ ਪਤੀ ਚੌਧਰੀ ਸ਼ਕੀਲ ਬਾਰੇ ਅਹਿਮ ਰਾਜ਼ ਖੋਲ੍ਹਿਆ ਹੈ ਕਿ ਉਹ ਪਹਿਲਾਂ ਵੀ ਅਪਰਾਧ ਕਰ ਚੁੱਕਾ ਹੈ। ਉਹ 18 ਮਹੀਨੇ ਜੇਲ ਦੀ ਸਜ਼ਾ ਕੱਟ ਚੁੱਕਾ ਹੈ। ਉਸ ''ਤੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਲੱਗੇ ਸਨ। ਪੰਡੌਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸ਼ਕੀਲ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਉਕਤ ਵਿਅਕਤੀ ''ਤੇ ਫਾਇਰਿੰਗ ਕੀਤੀ ਸੀ। ਦੱਸਣ ਯੋਗ ਹੈ ਕਿ ਸਾਮੀਆ ਦੇ ਦੂਜੇ ਪਤੀ ਸਈਦ ਮੁੱਖਤਾਰ ਕਾਜ਼ਮ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ''ਚ ਸਾਮੀਆ ਦੇ ਸਾਬਕਾ ਪਤੀ ਸ਼ਕੀਲ ਦਾ ਨਾਂ ਦਰਜ ਹੈ। ਕਾਜ਼ਮ ਅਤੇ ਸਾਮੀਆ ਦੁਬਈ ''ਚ ਰਹਿ ਰਹੇ ਸਨ। ਸਾਮੀਆ ਨੇ ਸਤੰਬਰ 2014 ਨੂੰ ਕਾਜ਼ਮ ਨਾਲ ਵਿਆਹ ਕਰਵਾਇਆ ਸੀ।
ਜ਼ਿਕਰਯੋਗ ਹੈ ਕਿ 28 ਸਾਲਾ ਸਾਮੀਆ ਸ਼ਾਹਿਦ ਜੋ ਕਿ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਸੀ, ਉਹ ਬੀਤੇ ਦੋ ਹਫਤੇ ਪਹਿਲਾਂ ਆਪਣੇ ਬੀਮਾਰੀ ਪਿਤਾ ਨੂੰ ਦੇਖਣ ਲਈ ਪਾਕਿਸਤਾਨ ਦੇ ਪਿੰਡ ਢੋਕ ਪੰਡੌਰੀ ਆਈ ਸੀ ਪਰ 20 ਜੁਲਾਈ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ। ਸਾਮੀਆ ਦੇ ਪਤੀ ਕਾਜ਼ਮ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਕਤਲ ਕੀਤਾ ਗਿਆ। ਕਾਜ਼ਮ ਨਾਲ ਸਾਮੀਆ ਨੇ ਦੂਜਾ ਵਿਆਹ ਕਰਵਾਇਆ ਸੀ। ਸਾਮੀਆ ਦਾ ਪਰਿਵਾਰ ਦੋਹਾਂ ਦੇ ਵਿਆਹ ਦੇ ਵਿਰੁੱਧ ਸਨ।


Tanu

News Editor

Related News