ਭਾਰਤੀ ਹਵਾਈ ਫੌਜ ਨੂੰ ਜਲਦੀ ਮਿਲਣਗੇ ਅਮਰੀਕੀ ਡ੍ਰੋਨ

10/23/2017 2:56:38 AM

ਵਾਸ਼ਿੰਗਟਨ - ਭਾਰਤੀ ਹਵਾਈ ਫੌਜ ਨੂੰ ਜਲਦੀ ਹੀ ਅਮਰੀਕੀ ਡ੍ਰੋਨ ਮਿਲ ਸਕਦੇ ਹਨ। ਇਕ ਚੋਟੀ ਦੇ ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਭਾਰਤ ਦੇ ਹਥਿਆਰਾਂ ਨਾਲ ਲੈਸ ਡ੍ਰੋਨ ਦੀ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਅਤੇ ਜਲਦੀ ਹੀ ਇਸ ਬਾਰੇ ਫੈਸਲਾ ਲੈ ਸਕਦਾ ਹੈ। ਭਾਰਤ ਇਨ੍ਹਾਂ ਡ੍ਰੋਨਜ਼ ਨੂੰ ਆਪਣੀ ਹਵਾਈ ਫੌਜ 'ਚ ਸ਼ਾਮਲ ਕਰੇਗਾ। ਜਦੋਂ ਇਸ ਅਧਿਕਾਰੀ ਨਾਲ ਭਾਰਤ ਦੀ ਡ੍ਰੋਨ ਦੀ ਪੈਂਡਿੰਗ ਮੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ, ''ਜੀ ਹਾਂ ਭਾਰਤ ਦੀ ਬੇਨਤੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ।''
ਭਾਰਤੀ ਹਵਾਈ ਫੌਜ ਦਾ ਮੰਨਣਾ ਹੈ ਕਿ ਇਨ੍ਹਾਂ ਡ੍ਰੋਨਾਂ ਦੇ ਮਿਲਣ ਨਾਲ ਉਸ ਦੀਆਂ ਰੱਖਿਆ ਸਮਰਥਾਵਾਂ 'ਚ ਵਾਧਾ ਹੋਵੇਗਾ। ਇਸ ਸਾਲ ਦੀ ਸ਼ੁਰੂਆਤ 'ਚ ਭਾਰਤੀ ਹਵਾਈ ਫੌਜ ਨੇ ਅਮਰੀਕੀ ਸਰਕਾਰ ਦੇ ਸਾਹਮਣੇ ਜਨਰਲ ਐਟਮਿਕਸ ਪ੍ਰੀਡੇਟਰ ਸੀਏਵੇਂਗਰ ਜਹਾਜ਼ ਖਰੀਦਣ ਲਈ ਤਜਵੀਜ਼ ਰੱਖੀ ਸੀ। 
ਅਜਿਹਾ ਸਮਝਿਆ ਜਾਂਦਾ ਹੈ ਕਿ ਭਾਰਤੀ ਹਵਾਈ ਫੌਜ ਨੂੰ 80 ਤੋਂ 100 ਇਕਾਈਆਂ ਦੀ ਲੋੜ ਹੈ ਅਤੇ ਇਹ ਸੌਦਾ 8 ਅਰਬ ਡਾਲਰ ਦਾ ਹੋ ਜਾਵੇਗਾ। ਇਸੇ ਸਾਲ 26 ਜੂਨ ਨੂੰ ਵ੍ਹਾਈਟ ਹਾਊਸ 'ਚ ਮੋਦੀ ਅਤੇ ਟਰੰਪ ਵਿਚਾਲੇ ਹੋਈ ਸਫਲ ਬੈਠਕ ਮਗਰੋਂ ਹੀ ਟਰੰਪ ਪ੍ਰਸ਼ਾਸਨ ਇਸ ਡੀਲ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।


Related News