ਭਾਰਤ ਨੇ 2017 ''ਚ 1300 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ : ਪਾਕਿ

12/08/2017 10:52:07 PM

ਇਸਲਾਮਾਬਾਦ— ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤ ਨੇ ਇਸ ਸਾਲ ਕੰਟਰੋਲ ਲਾਈਨ 'ਤੇ 1300 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ 'ਚ ਉਨ੍ਹਾਂ ਦੇ 52 ਨਾਗਰਿਕ ਮਾਰੇ ਗਏ। ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਸਲ ਨੇ ਹਫਤਾਵਾਰ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਹਮਲਾਵਰ ਰਵੱਈਏ ਬਾਰੇ ਵਾਰ-ਵਾਰ ਚਿੰਤਾ ਪ੍ਰਗਟਾਈ।
ਬੁਲਾਰੇ ਨੇ ਕਿਹਾ ਕਿ ਕੰਟਰੋਲ ਲਾਈਨ 'ਤੇ ਸ਼ਾਂਤੀ ਤੇ ਸਦਭਾਵਨਾ ਯਕੀਨੀ ਬਣਾਉਣ 'ਚ ਭਾਰਤ ਤੇ ਪਾਕਿਸਤਾਨ 'ਚ ਸੰਯੁਕਤ ਰਾਸ਼ਟਰ ਫੌਜ ਅਬਜ਼ਾਰਵਰ ਗਰੁੱਪ ਦਾ ਅਧਿਕਾਰ ਮਹੱਤਵਪੂਰਣ ਹੈ। ਭਾਰਤ ਦਾ ਕਹਿਣਾ ਹੈ ਕਿ ਯੂ.ਐੱਨ.ਐੱਮ.ਓ.ਜੀ.ਆਈ.ਪੀ. ਆਪਣੀ ਸਹੂਲਤ ਗੁਆ ਚੁੱਕਾ ਹੈ ਤੇ ਸ਼ਿਮਲਾ ਸਮਝੌਤੇ ਤੇ ਕੰਟਰੋਲ ਲਾਈਨ ਦੀ ਸਥਾਪਨਾ ਤੋਂ ਬਾਅਦ ਇਹ ਬੇਅਸਰ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਕੰਟਰੋਲ ਲਾਈਨ 'ਤੇ ਗੋਲੀਬਾਰੀ ਕਰਕੇ ਭਾਰਤ ਕਸ਼ਮੀਰੀਆਂ ਖਿਲਾਫ ਭਾਰਤੀ ਅੱਤਿਆਚਾਰਾਂ ਭਾਈਚਾਰੇ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


Related News