ਕਰੇਨ ''ਤੇ ਚੜ੍ਹ ਕੇ ਭੜਥੂ ਪਾਉਣ ਵਾਲੀ ਕੁੜੀ ਨੂੰ ਮਿਲੀ ਜਮਾਨਤ, ਖਤਰਿਆਂ ਨਾਲ ਖੇਡਣ ਦੀ ਹੈ ਸ਼ੌਕੀਨ

04/28/2017 5:51:01 PM

ਟੋਰਾਂਟੋ— ਟੋਰਾਂਟੋ ਵਿਖੇ ਉਸਾਰੀ ਵਾਲੀ ਥਾਂ ''ਤੇ ਖੜ੍ਹੀ ਉੱਚੀ ਕਰੇਨ ''ਤੇ ਚੜ੍ਹ ਕੇ ਭੜਥੂ ਪਾਉਣ ਵਾਲੀ 23 ਸਾਲਾ ਕੁੜੀ ਮੈਰਿਸਾ ਲੇਜ਼ੋ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ''ਤੇ ਆਪਣੀ ਜਾਨ ਨੂੰ ਖਤਰੇ ਵਿਚ ਪਾਉਣ, ਲੋਕਾਂ ਨੂੰ ਪਰੇਸ਼ਾਨ ਕਰਨ ਸਮੇਤ 6 ਦੋਸ਼ ਲੱਗੇ ਸਨ। ਅਦਾਲਤ ਵਿਚ ਉਸ ਨੂੰ ਜਮਾਨਤ ਮਿਲ ਗਈ। ਉਸ ਨੂੰ 500 ਡਾਲਰ ਦੇ ਮੁਚਲਕੇ ਅਤੇ ਉਸਾਰੀ ਵਾਲੀ ਥਾਂ ਅਤੇ ਕਿਸੀ ਵੀ ਛੱਤ ''ਤੇ ਨਾ ਜਾਣ ਦੀ ਸ਼ਰਤ ''ਤੇ ਜਮਾਨਤ ਦਿੱਤੀ ਗਈ। 
ਇੱਥੇ ਦੱਸ ਦੇਈਏ ਕਿ ਮੰਗਲਵਾਰ ਨੂੰ ਮੈਰਿਸਾ ਇਕ ਕਰੇਨ ''ਤੇ ਚੜ੍ਹ ਗਈ ਸੀ। ਪੂਰੀ ਰਾਤ ਉਹ ਕਰੇਨ ਦੀ ਪੁੱਲੀ ਨੂੰ ਫੜ੍ਹ ਕੇ ਇਸ ਪਾਸੇ ਨੂੰ ਹੋ ਕੇ ਬੈਠੀ ਰਹੀ। ਬੁੱਧਵਾਰ ਤੜਕੇ ਜਦੋਂ ਲੋਕਾਂ ਨੇ ਉਸ ਨੂੰ ਇਸ ਹਾਲਤ ਵਿਚ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਕੁੜੀ ਨੂੰ ਟੋਰਾਂਟੋ ਫਾਇਰ ਵਿਭਾਗ ਦੇ ਮੁਲਾਜ਼ਮ ਵੱਲੋਂ ਬਚਾਇਆ ਗਿਆ ਸੀ। ਅਦਾਲਤ ਦੀ ਸੁਣਵਾਈ ਦੌਰਾਨ ਮੈਰਿਸਾ ਦੇ ਦੋ ਦੋਸਤ ਵੀ ਮੌਜੂਦ ਸਨ। ਉਨ੍ਹਾਂ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਮੈਰਿਸਾ ਕਿਸੀ ਤਰ੍ਹਾਂ ਦੀ ਦਿਮਾਗੀ ਬੀਮਾਰੀ ਦੀ ਸ਼ਿਕਾਰ ਨਹੀਂ ਸਗੋਂ ਇਕ ਦਲੇਰ ਕੁੜੀ ਹੈ। ਉਸ ਨੇ ਆਪਣੀ ਦਲੇਰੀ ਦਿਖਾਉਣ ਲਈ ਅਜਿਹਾ ਕਾਰਨਾਮਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਰਿਸਾ ਹਮੇਸ਼ਾ ਇਸ ਤਰ੍ਹਾਂ ਦੇ ਖਤਰਨਾਕ ਕਾਰਨਾਮੇ ਕਰਦੀ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ ਪੇਜ ''ਤੇ ਅਜਿਹੀਆਂ ਕਈ ਤਸਵੀਰਾਂ ਮਿਲਦੀਆਂ ਹਨ, ਜਿਨ੍ਹਾਂ ਵਿਚ ਉਹ ਉੱਚਾਈਆਂ ''ਤੇ ਖੜ੍ਹ ਕੇ ਆਪਣੀ ਦਲੇਰੀ ਅਤੇ ਖਤਰਿਆਂ ਨੂੰ ਮੁੱਲ ਲੈਣ ਦੇ ਸ਼ੌਂਕ ਦਾ ਵਿਖਾਵਾ ਕਰਦੀ ਦਿਖਾਈ ਦਿੰਦੀ ਹੈ।

Kulvinder Mahi

News Editor

Related News