ਗੱਲ ਸਿਰਫ 40 ਓਵਰਾਂ ਤੱਕ ਆਪਣਾ ਸਰਵੋਤਮ ਕ੍ਰਿਕਟ ਖੇਡਣ ਦੀ ਹੈ : ਰਿਕੀ ਪੋਂਟਿੰਗ

Sunday, Mar 31, 2024 - 01:06 PM (IST)

ਗੱਲ ਸਿਰਫ 40 ਓਵਰਾਂ ਤੱਕ ਆਪਣਾ ਸਰਵੋਤਮ ਕ੍ਰਿਕਟ ਖੇਡਣ ਦੀ ਹੈ : ਰਿਕੀ ਪੋਂਟਿੰਗ

ਵਿਸ਼ਾਖਾਪਟਨਮ : ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੂੰ ਭਰੋਸਾ ਹੈ ਕਿ ਉਹ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚ 'ਚ 40 ਓਵਰਾਂ 'ਚ ਆਪਣੀ ਸਰਵਸ਼੍ਰੇਸ਼ਠ ਕ੍ਰਿਕੇਟ ਖੇਡ ਕੇ ਹਾਲਾਤ ਨੂੰ ਪਲਟ ਦੇਣ 'ਚ ਕਾਮਯਾਬ ਹੋ ਜਾਣਗੇ। ਦਿੱਲੀ ਕੈਪੀਟਲਜ਼ ਨੂੰ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਖਿਲਾਫ ਆਪਣੇ ਪਹਿਲੇ 2 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪੋਂਟਿੰਗ ਨੇ ਸ਼ਨੀਵਾਰ ਨੂੰ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ ਕਿ ਅਸੀਂ ਆਪਣੀ ਖੇਡ ਨੂੰ ਲੈ ਕੇ ਕੁਝ ਚਰਚਾ ਕੀਤੀ ਸੀ ਅਤੇ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਅਸੀਂ ਕੁਝ ਚੰਗੀ ਕ੍ਰਿਕਟ ਖੇਡੀ ਅਤੇ ਕੁਝ ਖਰਾਬ ਕ੍ਰਿਕਟ। ਇਸ ਲਈ ਸਾਨੂੰ ਇੱਕ ਮੱਧ ਰਸਤਾ ਲੱਭਣਾ ਹੋਵੇਗਾ ਜਿਸ ਵਿੱਚ ਅਸੀਂ ਲਗਾਤਾਰ 40 ਓਵਰਾਂ ਤੱਕ ਚੰਗੀ ਕ੍ਰਿਕਟ ਖੇਡ ਸਕੀਏ।
ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲੇ ਦੋ ਮੈਚ ਆਸਾਨੀ ਨਾਲ ਜਿੱਤ ਸਕਦੇ ਸੀ ਪਰ ਪਹਿਲੇ ਮੈਚ 'ਚ ਇਸ਼ਾਂਤ ਸ਼ਰਮਾ ਦੀ ਸੱਟ ਨੁਕਸਾਨਦੇਹ ਰਹੀ ਅਤੇ ਦੂਜੇ ਮੈਚ 'ਚ ਅਸੀਂ ਗੇਂਦਬਾਜ਼ੀ ਕਰਦੇ ਹੋਏ ਬਹੁਤ ਜ਼ਿਆਦਾ ਦੌੜਾਂ ਦਿੱਤੀਆਂ। ਪੋਂਟਿੰਗ ਨੇ ਕਿਹਾ ਕਿ ਪਰ ਸਾਨੂੰ ਭਰੋਸਾ ਹੈ ਕਿ ਅਸੀਂ ਚੰਗੀ ਸੀਐੱਸਕੇ ਟੀਮ ਦੇ ਖਿਲਾਫ ਸਥਿਤੀ ਨੂੰ ਬਦਲ ਸਕਦੇ ਹਾਂ ਪਰ ਇਹ ਸਿਰਫ 40 ਓਵਰਾਂ ਤੱਕ ਆਪਣੀ ਸਰਵੋਤਮ ਕ੍ਰਿਕਟ ਖੇਡਣ ਦੀ ਗੱਲ ਹੈ।


author

Aarti dhillon

Content Editor

Related News