ਜੇਕਰ ਭਾਰਤ ਡੋਕਲਾਮ ਤੋਂ ਪਿੱਛੋ ਨਹੀਂ ਹਟਿਆ ਤਾਂ ਅਲਟਿਮੇਟ ਜਾਰੀ ਕਰ ਸਕਦੈ ਚੀਨ

08/18/2017 4:21:07 AM

ਪੇਇਚਿੰਗ— ਚੀਨ ਦੇ ਸਰਕਾਰੀ ਮੀਡੀਆ ਵਲੋਂ ਭਾਰਤ 'ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੀਨੀ ਮੀਡੀਆ ਦੀ ਇੱਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਅਤੇ ਚੀਨ 'ਚ ਡੋਕਲਾਮ ਗਤੀਰੋਧ ਬਰਕਰਾਰ ਰਹਿੰਦਾ ਹੈ ਤਾਂ ਚੀਨ ਵੱਲੋਂ ਭਾਰਤ ਨੂੰ ਸਤੰਬਰ ਤੋਂ ਪਹਿਲਾਂ ਅਲਟਿਮੇਟਮ ਜਾਰੀ ਕੀਤਾ ਜਾ ਸਕਦਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ 'ਚ ਇਹ ਗੱਲ ਚੀਨੀ ਨੇਵੀ ਫੌਜ ਦੇ ਸਾਬਕਾ ਐਡਮਿਰਲ ਦੇ ਹਵਾਲੇ ਤੋਂ ਕਹੀ ਗਈ ਹੈ। ਐਡਮਿਰਲ ਨੇ ਕਿਹਾ ਹੈ ਕਿ ਅਲਟਿਮੇਟਮ 'ਚ ਦਿੱਤੀ ਗਈ ਡੈਡਲਾਇਨ ਤੱਕ ਜੇਕਰ ਭਾਰਤ ਆਪਣੇ ਸੈਨਿਕਾਂ ਨੂੰ ਪਿੱਛੇ ਨਹੀਂ ਹਟਾਏਗਾ ਤਾਂ ਫਿਰ ਉਸ ਨੂੰ ਅੰਜਾਮ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ।
ਗਲੋਬਲ ਟਾਈਮਸ 'ਚ ਛੱਪੀ ਖਬਰ 'ਚ ਐਡਮਿਰਲ (ਰਿਟਾਇਰਡ) ਸ਼ੂ ਕਵਾਂਗਊ ਨੇ ਕਿਹਾ, ਜੇਕਰ ਭਾਰਤ, ਚੀਨ ਦੇ ਇਲਾਕੇ 'ਚ ਆਪਣੀ ਫੌਜ ਨੂੰ ਤਾਇਨਾਤ ਰੱਖੇਗਾ ਤਾਂ ਚੀਨ ਦੇ ਵਿਦੇਸ਼ ਅਤੇ ਰੱਖਿਆ ਮੰਤਰਾਲੇ ਵਲੋਂ ਸਤੰਬਰ ਤੋਂ ਪਹਿਲਾਂ ਭਾਰਤ ਨੂੰ ਫੌਜ ਪਿੱਛੇ ਹਟਾਉਣ ਲਈ ਕੁੱਝ ਦਿਨਾਂ ਦਾ ਅਲਟਿਮੇਟਮ ਜਾਰੀ ਕੀਤਾ ਜਾ ਸਕਦਾ ਹੈ। ਅਲਟਿਮੇਟਮ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਜੇਕਰ ਭਾਰਤ ਦੀ ਫੌਜ ਚੀਨ ਇਲਾਕੇ 'ਚ ਮੌਜੂਦ ਰਹਿੰਦੀ ਹੈ ਤਾਂ ਉਸ ਦੇ ਅੰਜਾਮ ਲਈ ਖੁਦ ਭਾਰਤ ਜ਼ਿੰਮੇਦਾਰ ਹੋਵੇਗਾ।
ਸ਼ੂ ਨੇ ਕਿਹਾ ਕਿ ਜੇਕਰ ਭਾਰਤ ਅਲਟਿਮੇਟਮ ਦੀ ਅਣਦੇਖੀ ਕਰਦਾ ਹੈ ਤਾਂ ਚੀਨ ਕੋਲ ਭਾਰਤ ਨੂੰ ਪਿੱਛੇ ਹਟਾਉਣ ਲਈ ਕਈ ਤਰੀਕੇ ਹਨ। ਉਨ੍ਹਾਂ ਕਿਹਾ, ਕੁੱਝ ਦਰਜਨ ਫੌਜੀ ਅਤੇ ਇੱਕ ਬੁਲਡੋਜਰ ਨੂੰ ਡੋਕਲਾਮ ਤੋਂ ਹਟਾਉਣਾ ਚੀਨ ਦੀ ਫੌਜ ਲਈ ਬੱਚਿਆਂ ਦਾ ਖੇਡ ਹੈ। ਹਾਲਾਂਕਿ ਰਿਟਾਇਰਡ ਐਡਮਿਰਲ ਨੇ ਇਹ ਵੀ ਕਿਹਾ ਕਿ ਡੋਕਲਾਮ ਦੇ ਚਲਦੇ ਬਰਿਕਸ ਸਮਿਟ 'ਤੇ ਕੋਈ ਅਸਰ ਨਹੀਂ ਪਵੇਗਾ। ਸਮਿਟ 'ਚ ਅਰਥ ਵਿਵਸਥਾਵਾਂ ਵਿਚਾਲੇ ਸਹਿਯੋਗ ਨੂੰ ਲੈ ਕੇ ਖਾਸ ਤੌਰ 'ਤੇ ਫੋਕਸ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਲੋਂ ਵੀ ਕਿਹਾ ਗਿਆ ਸੀ ਕਿ ਡੋਕਲਾਮ ਵਿਵਾਦ ਦਾ ਹੱਲ ਉਦੋਂ ਹੋ ਸਕਦਾ ਹੈ ਜਦੋਂ ਭਾਰਤ ਆਪਣੀ ਫੌਜ ਪਿੱਛੇ ਹਟਾਏ। ਇਹ ਚੀਨ ਦੀ ਬੁਨਿਆਦੀ ਸ਼ਰਤ ਹੈ।
ਚੀਨੀ ਮੀਡੀਆ ਲਗਾਤਾਰ ਖਬਰਾਂ ਦੇ ਜਰਿਏ ਭਾਰਤ ਨੂੰ ਲੜਾਈ ਦੀ ਧਮਕੀ ਦੇ ਰਿਹਾ ਹੈ। ਬੁੱਧਵਾਰ ਨੂੰ ਵੀ ਗਲੋਬਲ ਟਾਈਮਸ ਨੇ ਆਪਣੀ ਖਬਰ  ਦੇ ਜਰਿਏ ਭਾਰਤ ਨੂੰ ਇੱਕ ਤਰ੍ਹਾਂ ਚਿਤਾਵਨੀ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਚੀਨ ਨੇ ਲੜਾਈ ਦੀਆਂ ਤਿਆਰੀਆਂ ਦੇ ਤਹਿਤ ਬਲਡ ਡੋਨੇਸ਼ਨ ਕੈਂਪ ਲਗਾਕੇ ਖੂਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਖਬਾਰ ਨੇ ਚਾਇਨੀਜ ਅਕੈਡਮੀ ਆਫ ਸੋਸ਼ਲ ਸਾਇੰਸ ਦੇ ਨੈਸ਼ਨਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟਰੈਟਿਜੀ ਦੇ ਡਾਇਰੈਕਟਰ ਦੇ ਹਵਾਲੇ ਤੋਂ ਕਿਹਾ ਸੀ ਕਿ ਜੇਕਰ ਭਾਰਤ ਹੁਣ ਡੋਕਲਾਮ ਤੋਂ ਪਿੱਛੇ ਹੱਟ ਵੀ ਜਾਂਦਾ ਹੈ, ਤਾਂ ਵੀ ਚੀਨ ਇਸ ਮਾਮਲੇ 'ਤੇ ਸ਼ਾਂਤ ਨਹੀਂ ਬੈਠੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦਾ ਇਸ ਤੋਂ ਪਿੱਛੇ ਹੱਟਣਾ ਹੁਣ ਇਸ ਸਮੱਸਿਆ ਦਾ ਹੱਲ ਨਹੀਂ ਹੈ। ਗਲੋਬਲ ਟਾਈਮਸ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਨੂੰ ਆਪਣੇ ਸੁਭਾਅ ਦਾ ਨਤੀਜਾ ਭੁਗਤਣਾ ਪਵੇਗਾ।


Related News