ਆਸਟਰੇਲੀਆਈ ਅਦਾਲਤ ਨੇ ਆਨਲਾਈਨ ਚੋਰੀ ਕਰਨ ਵਾਲੀਆਂ ਵੈੱਬਸਾਈਟਾਂ ਬੰਦ ਕਰਨ ਦਾ ਦਿੱਤਾ ਆਦੇਸ਼

08/18/2017 10:49:33 PM

ਸਿਡਨੀ— ਇਕ ਆਸਟਰੇਲੀਆਈ ਅਦਾਲਤ ਨੇ ਆਨਲਾਈਨ ਸੱਮਗਰੀ ਸਾਂਝੀ ਕਰਨ ਦੇ ਸੰਬੰਧ ਵਿਚ ਇਕ ਵੱਡਾ ਫੈਸਲਾ ਸੁਣਾਉਂਦੇ ਹੋਏ ਇੰਟਰਨੈੱਟ ਮੁਹੱਈਆ ਕਰਵਾਉਣ ਵਾਲੀਆਂ ਆਨਲਾਈਨ ਵੈੱਬਸਾਈਟਾਂ ਨੂੰ ਬੰਦ ਕਰਨ ਦਾ ਸ਼ੁੱਕਰਵਾਰ ਆਦੇਸ਼ ਦਿੱਤਾ। ਆਨਲਾਈਨ ਚੋਰੀ ਕਰਨ ਵਾਲੀਆਂ ਵੈੱਬਸਾਈਟਾਂ ਖਿਲਾਫ ਇਸ ਮਾਮਲੇ ਦੀ ਅਗਵਾਈ ਫਿਲਮ ਸਾਂਝੀ ਕਰਨ ਵਾਲੀ ਵਿਲੇਜ ਰੋਡਸ਼ੋ ਨੇ ਕੀਤਾ ਸੀ ਅਤੇ ਡਿਜ਼ਨੀ, 20 ਸੇਂਚੁਰੀ ਫਾਕਸ, ਪੈਰਾਮਾਊਂਟ ਪਿਕਚਰਸ, ਕੋਲੰਬੀਆ ਪਿਕਚਰਸ, ਯੂਨੀਵਰਸਲ ਅਤੇ ਵਾਰਨਰ ਬ੍ਰਦਰਸ ਨੇ ਉਸ ਦਾ ਸਮਰਥਨ ਕੀਤਾ। ਆਸਟਰੇਲੀਆ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਿਲ ਹੈ ਜੋ 'ਗੇਮ ਆਫ ਥਰੋਂਸ' ਵਰਗੇ ਪ੍ਰੋਗਰਾਮ ਗ਼ੈਰ ਕਾਨੂੰਨੀ ਤੌਰ 'ਤੇ ਡਾਊਨਲੋਡ ਕਰਨ ਵਿਚ ਸਭ ਤੋਂ ਅੱਗੇ ਹਨ ਅਤੇ ਦੇਸ਼ ਦੇ ਕਈ ਸਟੂਡੀਓ ਨੇ ਇਸ ਤਰ੍ਹਾਂ ਦੀ ਸੱਮਗਰੀ ਤੱਕ ਪਹੁੰਚ ਮੁਹੱਈਆ ਕਰਾਉਣ ਵਾਲੀ ਕੌਮਾਂਤਰੀ ਵੈਬਸਾਈਟਾਂ ਨੂੰ ਰੁੱਕਾਵਟਾਂ ਕਰਨ ਲਈ ਹਾਲੀਆ ਸਾਲਾਂ ਵਿਚ ਕਾਨੂੰਨੀ ਕਦਮ ਚੁੱਕਣੇ ਸ਼ੁਰੂ ਕੀਤੇ ਹਨ। ਸਮੂਹ ਅਦਾਲਤ ਦੇ ਆਦੇਸ਼ ਤਹਿਤ ਟੇਲਸਟਰਾ ਅਤੇ ਆਪਟਸ ਸਮੇਤ ਦੂਰ ਸੰਚਾਰ ਪ੍ਰਦਾਤਾਵਾਂ ਨੂੰ ਈ.ਜੈਡ. ਟੀ.ਵੀ,  ਡੇਮੋਨੋਇਡ, ਲਾਇਮਟੋਰੇਂਟਸ ਅਤੇ ਪੁਟਲਾਕਰ ਵਰਗੀਆਂ ਸਾਈਟਾਂ ਨੂੰ ਬੰਦ ਕਰਨਾ ਹੋਵੇਗਾ।ਜਸਟਿਸ ਜਾਨ ਨਿਕੋਲਸ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਆਨਲਾਈਨ ਸਾਈਟਾਂ ਵਲੋਂ ਇਹ ਉਲੰਘਣ ਨਿੰਦਾ ਕਰਨ ਯੋਗ ਹੈ ਅਤੇ ਇਹ ਕਾਪੀਰਾਈਟ ਮਾਲਕਾਂ ਦੇ ਅਧਿਕਾਰਾਂ ਪ੍ਰਤੀ ਬੇਇਜ਼ਤੀ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਵੀ ਦਸੰਬਰ ਵਿਚ ਨਿਕੋਲਸ ਨੇ ਆਨਲਾਈਨ ਫਾਈਲ ਸਾਂਝੀ ਕਰਨ ਵਾਲੀ ਹਾਈ ਪ੍ਰੋਫਾਇਲ ਵੈੱਬਸਾਈਟਾਂ ਪਾਇਰੇਟ ਬੇ, ਟੋਰੇਂਟਜ ਅਤੇ ਆਇਸੋਹੰਟ ਨੂੰ ਰੋਕਣ ਦਾ ਆਦੇਸ਼ ਦਿੱਤਾ ਸੀ। ਆਸਟ੍ਰੇਲੀਆ ਆਨਲਾਈਨ ਚੋਰੀ ਕਰਨ ਵਾਲੀਆਂ ਸਾਈਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸੰਸਦ ਨੇ ਸਾਲ 2015 ਵਿਚ ਕਾਨੂੰਨ ਪਾਸ ਕਰਕੇ ਕਾਪੀਰਾਈਟ ਧਾਰਕਾਂ ਨੂੰ ਆਗਿਆ ਦਿੱਤੀ ਸੀ ਕਿ ਉਹ ਗ਼ੈਰ ਕਾਨੂੰਨੀ ਤੌਰ 'ਤੇ ਸੱਮਗਰੀ ਸਾਂਝੀ ਕਰਨ ਵਾਲੀ ਵਿਦੇਸ਼ੀ ਵੈੱਬਸਾਈਟਾਂ 'ਤੇ ਰੋਕ ਲਗਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੈ।


Related News