ਬਿਜ਼ੀ ਹੋਣ ਦੇ ਬਾਵਜੂਦ ਐਂਜੇਲਿਨਾ ਜੋਲੀ ਹਰ ਦਿਨ ਕੱਢਦੀ ਹੈ ਮਨੁੱਖੀ ਕੰਮਾਂ ਲਈ ਸਮਾਂ

05/29/2016 3:59:31 PM

ਲੰਡਨ— ਦੁਨੀਆ ਦੀ ਖੂਬਸੂਰਤ ਔਰਤ ਦਾ ਖਿਤਾਬ ਹਾਸਲ ਕਰ ਚੁਕੀ ਅਭਿਨੇਤਰੀ ਤੇ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ''ਚ ਸ਼ਾਮਲ ਐਂਜੇਲਿਨਾ ਜੋਲੀ ਆਪਣੇ ਬਿਜ਼ੀ ਸ਼ੈਡਿਊਲ ਦੇ ਬਾਵਜੂਦ ਲਗਭਗ ਹਰ ਦਿਨ ਆਪਣੇ ਕੰਮ ''ਚੋਂ ਥੋੜ੍ਹਾ ਸਮਾਂ ਸ਼ਰਨਾਰਥੀਆਂ ਲਈ ਲਗਾਉਂਦੀ ਹੈ ਤੇ ਉਨ੍ਹਾਂ ਨੂੰ ਇਸ ਗੱਲ ਦੀ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਮਨੁੱਖੀ ਕੰਮਾਂ ''ਚ ਦਿਲਚਸਪੀ ਹੈ। 15 ਸਾਲ ਪਹਿਲਾਂ ਸਿਰਫ 25 ਸਾਲ ਦੀ ਉਮਰ ''ਚ ਐਂਜੇਲਿਨਾ ਨੂੰ ਸੰਯੁਕਤ ਰਾਸ਼ਟਰ ਦੀ ਸਦਭਾਵਨਾ ਦੂਤ ਨਾਮਜ਼ਦ ਕੀਤਾ ਗਿਆ ਸੀ।
ਅੱਜ ਉਹ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਵਿਸ਼ੇਸ਼ ਦੂਤ ਦੀਆਂ ਜ਼ਿੰਮੇਵਾਰੀਆਂ ਨਿਭਾਅ ਰਹੀ ਹੈ। ਉਸ ਨੇ ਕਿਹਾ, ''ਮੈਂ ਅਕਸਰ ਰੌਚਕ ਤੇ ਉਲਟ ਵਿਚਾਰਾਂ ਵਾਲੇ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਮੈਂ ਸਿੱਖ ਸਕਾਂ।'' ਪਤੀ ਬ੍ਰੈਡ ਪਿਟ ਤੋਂ ਐਂਜੇਲਿਨਾ ਦੇ ਛੇ ਬੱਚੇ ਹਨ ਤੇ ਉਸ ਨੂੰ ਫਖਰ ਹੈ ਕਿ ਸ਼ਰਨਾਰਥੀਆਂ ਨਾਲ ਕੰਮ ਕਰਨ ''ਚ ਉਨ੍ਹਾਂ ਦੇ ਬੱਚੇ ਦਿਲਚਸਪੀ ਦਿਖਾਉਂਦੇ ਹਨ।

Related News