3 ਬੰਬ ਧਮਾਕਿਆਂ ਨਾਲ ਕੰਬਿਆ ਪਾਕਿਸਤਾਨ, 44 ਮੌਤਾਂ

06/24/2017 7:58:25 AM

ਇਸਲਾਮਾਬਾਦ —ਪਾਕਿਸਤਾਨ ਸ਼ੁੱਕਰਵਾਰ ਨੂੰ ਹੋਏ ਤਿੰਨ ਬੰਬ ਧਮਾਕਿਆਂ ਨਾਲ ਕੰਬ ਗਿਆ। ਪਹਿਲਾ ਆਤਮਘਾਤੀ ਬੰਬ ਧਮਾਕਾ ਕਵੇਟਾ ਦੇ ਗੁਲਿਸਤਾਨ ਰੋਡ ਇਲਾਕੇ  ਅਤੇ ਦੋ ਧਮਾਕੇ ਪਾਕਿਸਤਾਨ ਦੇ ਸੰਘੀ ਪ੍ਰਸ਼ਾਸਨ ਵਾਲੇ  ਆਦਿਵਾਸੀ ਇਲਾਕੇ ਕੁਰਰਮ ਏਜੰਸੀ ਦੇ ਪਾਰਚਿਨਾਰਕ ਇਲਾਕੇ ਵਿਚ ਹੋਏ, ਜਿਨ੍ਹਾਂ ਵਿਚੋਂ ਘੱਟੋ-ਘੱਟ44 ਲੋਕਾਂ ਦੀ ਮੌਤ ਹੋ ਗਈ, ਜਦਕਿ 140 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇਹ ਸ਼ੀਆ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਮੰਨਿਆ ਜਾਂਦਾ ਹੈ।

PunjabKesari
ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਧਮਾਕੇ ਬੇਹੱਦ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਕੀਤੇ ਗਏ। ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ। ਦੱਸਿਆ ਜਾ ਰਿਹਾ ਹੈ ਕਿ ਈਦ ਦੀ ਖਰੀਦਦਾਰੀ ਲਈ ਵੱਡੀ ਗਿਣਤੀ ਵਿਚ ਲੋਕ ਬਾਜ਼ਾਰ ਵਿਚ ਸਨ। ਧਮਾਕਿਆਂ ਮਗਰੋਂ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਨਾਲ ਹੀ ਸਖ਼ਤ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।


Related News