ਕਲਯੁਗੀ ਮਾਂ ਦੀ ਕਰਤੂਤ, ਆਪਣੇ ਹੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਵੀਡੀਓ ਇੰਟਰਨੈੱਟ ''ਤੇ ਵੇਚ ਕੇ ਕਮਾਉਂਦੀ ਸੀ ਲੱਖਾਂ ਰੁਪਏ

08/18/2017 1:04:32 PM

ਅਰੀਜ਼ੋਨਾ— ਮਮਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਅਮਰੀਕਾ ਦੇ ਅਰੀਜ਼ੋਨਾ ਦੇ ਨਿਊ ਰਿਵਰ ਇਲਾਕੇ ਦੀ ਹੈ । ਇੱਥੇ 28 ਸਾਲ ਦੀ ਕੇਰੀ ਹਾਰਵੁਡ ਨਾਂ ਦੀ ਔਰਤ ਆਪਣੇ ਹੀ ਦੋ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਵਾ ਕੇ ਵੀਡੀਓ ਬਣਾਉਂਦੀ ਸੀ ਅਤੇ ਉਸ ਵੀਡੀਓ ਨਾਲ ਲੱਖਾਂ ਰੁਪਏ ਕਮਾਉਂਦੀ ਸੀ । ਘਟਨਾ ਦਾ ਖੁਲਾਸਾ ਉਸ ਦੇ ਪੋਕੇਮੋਨ ਗੋ ਅਕਾਊਂਟ ਤੋਂ ਹੋਇਆ । ਜਿਸ ਤੋਂ ਬਾਅਦ ਔਰਤ ਨੂੰ ਗਿਰਫਤਾਰ ਕਰ ਲਿਆ ਗਿਆ ਹੈ ।   
ਇੰਝ ਹੋਇਆ ਘਟਨਾ ਦਾ ਖੁਲਾਸਾ
ਇਕ ਖਬਰ ਅਨੁਸਾਰ ਦੋਸ਼ੀ ਔਰਤ ਨੇ ਬੱਚਿਆਂ ਨਾਲ ਕਈ ਵਾਰ ਅਤੇ ਕਈ ਤਰ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ । ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਰਵੁਡ ਦੇ ਇਸ ਕੰਮ ਦਾ ਖੁਲਾਸਾ ਉਸ ਦੇ ਦੋਸਤ ਨੇ ਕੀਤਾ । ਦੱਸਿਆ ਜਾ ਰਿਹਾ ਹੈ ਕਿ ਹਾਰਵੁਡ ਦੇ ਇਕ ਦੋਸਤ ਕੋਲ ਉਸ ਦੇ ਜੀ. ਮੇਲ ਅਕਾਊਂਟ ਦੀ ਮੇਲ ਆਈ. ਡੀ ਅਤੇ ਪਾਸਵਰਡ ਸੀ ਜੋ ਕਿ ਹਾਰਵੁਡ ਦੇ ਪੋਕੇਮੋਨ ਗੋ ਅਕਾਊਂਟ ਨਾਲ ਜੁੜਿਆ ਹੋਇਆ ਸੀ । ਜਿਵੇਂ ਹੀ ਦੋਸ਼ੀ ਔਰਤ ਦੇ ਦੋਸਤ ਨੇ ਉਸ ਦਾ ਜੀ. ਮੇਲ ਅਕਾਊਂਟ ਖੋਲ੍ਹਿਆ ਤਾਂ ਉਸ ਸਾਹਮਣੇ ਦੋ ਬੱਚਿਆਂ ਦੇ ਦਰਦਨਾਕ ਜਿਨਸੀ ਸ਼ੋਸ਼ਣ ਦੀ ਵੀਡੀਓ ਸਾਹਮਣੇ ਆ ਗਈ, ਜਿਸ ਤੋਂ ਬਾਅਦ ਇਸ ਘਟਨਾ ਦਾ ਖੁਲਾਸਾ ਹੋਇਆ ।
ਹਾਰਵੁਡ ਦੇ ਦੋਸਤ ਨੇ ਇਹ ਵੀ ਕਿਹਾ ਕਿ ਹਾਰਵੁਡ ਦੇ ਜੀ. ਮੇਲ ਉੱਤੇ ਕੁਝ ਪੈਸਿਆਂ ਦੇ ਲੈਣ-ਦੇਣ ਦੀ ਵੀ ਐਂਟਰੀ ਮੌਜੂਦ ਸੀ । ਜਿਸ ਤੋਂ ਬਾਅਦ ਪੁਲਸ ਨੇ ਹਾਰਵੁਡ ਦੇ ਘਰ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕੀਤਾ । ਪੁਲਸ ਸਾਹਮਣੇ ਆਪਣਾ ਗੁਨਾਹ ਕਬੂਲਦੇ ਹੋਏ ਹਾਰਵੁਡ ਨੇ ਸਵੀਕਾਰ ਕੀਤਾ ਕਿ ਉਸ ਨੇ 5 ਵਾਰ ਛੋਟੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਵੀਡੀਓ ਬਣਾਇਆ । ਹਾਰਵੁਡ ਨੇ ਇਹ ਵੀ ਦੱਸਿਆ ਕਿ ਉਸ ਨੂੰ ਸਨੈਪਚੇਟ ਉੱਤੇ ਇਕ ਵਿਅਕਤੀ ਮਿਲਿਆ ਜਿਸ ਨੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਵਾਉਣ ਲਈ ਉਸ ਨੂੰ ਲੱਖਾਂ ਰੁਪਏ ਦਾ ਆਫਰ ਦਿੱਤਾ ਅਤੇ ਪੈਸਿਆਂ ਦੀ ਜ਼ਰੂਰ ਦੇ ਚਲਦੇ ਮੈਂ ਉਸ ਵਿਅਕਤੀ ਨੂੰ 5 ਤੋਂ 6 ਵੀਡੀਓ ਬਣਾ ਕੇ ਭੇਜੀਆਂ ।  ਫਿਲਹਾਲ ਹਾਰਵੁਡ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਅੱਗੇ ਦੀ ਪੁੱਛਗਿਛ ਕਰਨ ਵਿਚ ਜੁੱਟ ਗਈ ਹੈ ।


Related News