ਸੋਂਦੇ ਸਮੇਂ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

10/14/2017 11:33:44 AM

ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਭਰਪੂਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਕੰਮ ਵਿਚ ਬਿਜੀ ਹੋਣ ਦੇ ਕਾਰਨ ਜ਼ਿਆਦਾਤਰ ਲੋਕ ਪਾਣੀ ਨਹੀਂ ਪੀਂਦੇ ਜਿਸ ਨਾਲ ਉਨ੍ਹਾਂ ਨੂੰ ਸਿਹਤ ਅਤੇ ਚਮੜੀ ਸੰਬੰਧੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਜ਼ਰੂਰ ਪੀਓ। ਰਾਤ ਨੂੰ ਸੋਂਣ ਤੋਂ ਪਹਿਲਾਂ ਪਾਣੀ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਖਿਰ ਕਿਉਂ ਰਾਤ ਨੂੰ ਪਾਣੀ ਪੀ ਕੇ ਸੋਂਣਾ ਚਾਹੀਦਾ ਹੈ। 
1. ਚੰਗੀ ਨੀਂਦ 
ਰਾਤ ਨੂੰ ਸੋਂਣ ਤੋਂ ਪਹਿਲਾਂ ਪਾਣੀ ਪੀਣ ਨਾਲ ਹਾਰਮੋਨ ਅਤੇ ਐਨਰਜੀ ਲੇਵਲ ਬੈਲੰਸ ਵਿਚ ਰਹਿੰਦਾ ਹੈ। ਇਸ ਨਾਲ ਥਕਾਵਟ ਵਿਚ ਕਮੀ ਹੁੰਦੀ ਹੈ ਅਤੇ ਚੰਗੀ ਨੀਂਦ ਵੀ ਆਉਂਦੀ ਹੈ। ਇਸ ਨਾਲ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। 
2. ਤਣਾਅ ਤੋਂ ਛੁਟਕਾਰਾ
ਅੱਜਕਲ ਜ਼ਿਆਦਾਤਰ ਲੋਕ ਤਣਾਅ ਵਿਚ ਰਹਿੰਦੇ ਹਨ। ਤਣਾਅ ਤੋਂ ਰਾਹਤ ਪਾਉਣ ਲਈ ਰਾਤ ਨੂੰ ਸੋਂਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਓ। 
3. ਭਾਰ ਘਟਾਏ
ਸਰੀਰ ਦੀ ਕੈਲਰੀਜ ਨੂੰ ਕੁਦਰਤੀ ਤਰੀਕੇ ਨਾਲ ਘੱਟ ਕਰਨ ਲਈ ਪਾਣੀ ਬਹੁਤ ਹੀ ਮਦਦਗਾਰ ਹੈ। ਫਰਿੱਜ ਦਾ ਪਾਣੀ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ। ਇਸ ਨਾਲ ਤੇਜ਼ੀ ਨਾਲ ਭਾਰ ਘੱਟ ਹੋਵੇਗਾ। 
4. ਗਲੋਇੰਗ ਚਮੜੀ 
ਸਹੀਂ ਮਾਤਰਾ ਵਿਚ ਪਾਣੀ ਪੀਣ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਚਮੜੀ ਸਾਫ ਹੁੰਦੀ ਹੈ। ਰਾਤ ਨੂੰ ਸੋਂਣ ਤੋਂ ਪਹਿਲਾਂ ਪਾਣੀ ਪੀਣ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ। 
5. ਕਬਜ਼ 
ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਜ਼ਿਆਦਾਤਰ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ। ਜੇ ਤੁਸੀਂ ਵੀ ਰਾਤ ਨੂੰ ਸੋਂਣ ਤੋਂ ਪਹਿਲਾਂ ਪਾਣੀ ਪੀਓਗੇ ਤਾਂ ਕਬਜ਼ ਤੋਂ ਛੁਟਕਾਰਾ ਮਿਲੇਗਾ। 


Related News