ਜਾਣੋ ਸਬਜ਼ੀਆਂ ਦੇ ਰਸ ਦੇ ਲਾਭ

10/15/2017 3:26:44 PM

ਜਲੰਧਰ— ਪਾਣੀ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਤੋਂ ਬਿਨਾਂ ਜੀਵਨ ਅਧੂਰਾ ਹੈ ਨਾ ਤਾਂ ਸਰੀਰ ਵਿਚ ਊਰਜਾ ਰਹਿੰਦੀ ਹੈ ਅਤੇ ਨਾ ਹੀ ਚਮੜੀ ਵਿਚ ਚਮਕ। ਡਾਕਟਰਾਂ ਅਨੁਸਾਰ ਸਰੀਰ ਦੀ ਸ਼ੁੱਧੀ ਲਈ ਪਾਣੀ ਪੀਣਾ ਜ਼ਰੂਰੀ ਹੈ। ਦਿਨ ਵਿਚ ਘੱਟੋ-ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਠੀਕ ਹੈ। ਬਹੁਤ ਸਾਰੇ ਲੋਕਾਂ ਨੂੰ ਸਾਦਾ ਪਾਣੀ ਪੀਣਾ ਚੰਗਾ ਨਹੀਂ ਲਗਦਾ।
1. ਖੀਰੇ ਦਾ ਪਾਣੀ
ਇਕ ਲਿਟਰ ਪਾਣੀ ਵਿਚ ਖੀਰੇ ਦੇ ਟੁਕੜੇ ਛਿੱਲ ਕੇ ਪਾ ਦਿਓ, ਜੋ ਕੁਝ ਸਮਾਂ ਪਾਣੀ ਵਿਚ ਪਏ ਰਹਿਣ। ਜਦੋਂ ਪਾਣੀ ਪੀਣਾ ਹੋਵੇ ਤਾਂ ਖੀਰੇ ਦੇ ਟੁਕੜੇ ਕੱਢ ਲਓ ਅਤੇ ਅੱਧਾ ਗਿਲਾਸ ਪਾਣੀ ਪੀ ਲਓ। ਦਿਨ ਵਿਚ ਦੋ-ਤਿੰਨ ਗਿਲਾਸ ਪਾਣੀ ਪੀ ਸਕਦੇ ਹੋ। ਇਸ ਨਾਲ ਵਿਟਾਮਿਨ ਵੀ ਮਿਲਣਗੇ ਅਤੇ ਪਾਚਣ ਕਿਰਿਆ ਵੀ ਠੀਕ ਰਹੇਗੀ।
2. ਅਦਰਕ ਅਤੇ ਨਿੰਬੂ ਦਾ ਪਾਣੀ
ਸਰਦੀ ਵਿਚ ਅੱਧੇ ਜੱਗ ਵਿਚ ਪਾਣੀ ਵਿਚ ਇਕ ਨਿੰਬੂ ਦਾ ਰਸ ਅਤੇ ਛੋਟਾ ਟੁਕੜਾ ਅਦਰਕ ਮਿਲਾਓ। ਅਦਰਕ ਪੀਸ ਕੇ ਪਾਓ ਤਾਂ ਜੋ ਉਸ ਦਾ ਪੂਰਾ ਸਵਾਦ ਪਾਣੀ 'ਚੋਂ ਆ ਸਕੇ। ਦੋ ਘੰਟੇ ਬਾਅਦ ਦਿਨ ਭਰ 'ਚ ਚਾਰ ਵਾਰ ਇਹ ਪਾਣੀ ਅੱਧਾ-ਅੱਧਾ ਗਿਲਾਸ ਪੀਓ। ਇਹ ਪਾਣੀ ਸਵਾਦ ਤਾਂ ਲੱਗੇਗਾ ਹੀ, ਨਾਲ ਹੀ ਸਰਦੀ-ਜ਼ੁਕਾਮ ਲਈ ਵੀ ਲਾਭਦਾਇਕ ਹੈ। ਧਿਆਨ ਰੱਖੋ ਕਿ ਜੱਗ ਕੱਚ ਦਾ ਹੋਵੇ, ਕਿਸੇ ਵੀ ਧਾਤ ਦਾ ਨਾ ਹੋਵੇ।
3. ਸਟਾਬੇਰੀ ਵਾਲਾ ਪਾਣੀ
ਅੱਧਾ ਜੱਗ ਪਾਣੀ ਵਿਚ 3-4 ਸਟਰਾਬੇਰੀ ਨੂੰ ਅੱਧਾ ਕੱਟ ਕੇ ਪਾਓ ਕੁਝ ਦੇਰ ਤੱਕ ਪਿਆ ਰਹਿਣ ਦਿਓ। ਅੱਧਾ ਗਲਾਸ ਪਾਣੀ ਦਿਨ ਵਿਚ ਤਿੰਨ-ਚਾਰ ਵਾਰ ਵੀ ਲਓ। ਸਵਾਦ ਤਾਂ ਚੰਗਾ ਹੋਵੇਗਾ ਹੀ ਅਤੇ ਇਹ ਅੰਤੜੀਆਂ ਨੂੰ ਵੀ ਲਾਭ ਦੇਵੇਗਾ। ਇਹ ਦੰਦਾਂ ਵਿਚ ਕੈਵਿਟੀ ਪੈਦਾ ਨਹੀਂ ਹੋਣ ਦਿੰਦਾ। ਦਿਮਾਗ ਲਈ ਵੀ ਸਟਾਬੇਰੀ ਫਲੇਵਰ ਪਾਣੀ ਲਾਭਦਾਇਕ ਹੁੰਦਾ ਹੈ।
4. ਗਾਜਰਾਂ ਦਾ ਰਸ ਵੀ ਬਹੁਤ ਹੀ ਲਾਭਦਾਇਕ ਹੁੰਦਾ ਹੈ।


Related News