Cross Leg ਕਰਕੇ ਬੈਠਦੇ ਹੋ ਤਾਂ ਹੋ ਜਾਓ ਸਾਵਧਾਨ !

06/25/2017 8:35:49 AM

ਮੁੰਬਈ— ਬਹੁਤ ਸਾਰੇ ਲੋਕ ਹੈ, ਜੋ ਆਪਣੇ ਬੈਠਦੇ ਸਮੇਂ ਆਪਣੀਆਂ ਲੱਤਾਂ ਨੂੰ ਕਰਾਸ ਕਰੇ ਬੈਠਦੀਆਂ ਹਨ। ਇਹ ਵੀ ਬੋਲ ਸਕਦੇ ਹਾਂ ਕਿ ਇਸ ਤਰ੍ਹਾਂ ਬੈਠਣਾ ਉਨ੍ਹਾਂ ਨੂੰ ਆਰਾਮਦਾਇਕ ਲੱਗਦਾ ਹੈ ਪਰ ਕਿ ਤੁਸੀਂ ਕਦੇ ਸੋਚਿਆ ਹੈ ਕਿ ਲਗਾਤਾਰ ਇਕ ਹੀ ਮੁਦਰਾ 'ਚ ਬੈਠੇ ਰਹਿਣ ਨਾਲ ਤੁਹਾਡੀ ਸਿਹਤ 'ਤ ਕੀ ਅਸਰ ਪੈਂਦਾ ਹੈ। ਜੇਕਰ ਨਹੀਂ ਤਾਂ ਜਾਣ ਲਓ। ਇਕ ਹੀ ਲੱਤ 'ਤੇ ਦੂਜੀ ਲੱਤ ਰੱਖ ਕੇ ਬੈਠਣ ਨਾਲ ਤੁਹਾਡੇ ਸਰੀਰ ਦੀ ਸ਼ੇਪ ਬਿਗੜ ਸਕਦੀ ਹੈ। ਆਓ ਜਾਣਦੇ ਹਾਂ ਕਿ ਇਕ ਲੱਤ 'ਤੇ ਦੂਜੀ ਲੱਤ ਰੱਖਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਨੁਕਸਾਨ ਪਹੁੰਚਦੇ ਹਨ।
1. ਹਾਰਟ 'ਤ ਅਸਰ
ਜਦੋਂ ਤੁਸੀਂ ਪੈਰਾਂ ਨੂੰ ਕਰਾਸ ਕਰਕੇ ਬੈਠਦੇ ਹੋ ਤਾਂ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ। ਅਜਿਹੀ ਹਾਲਤ 'ਚ ਬਲੱਡ ਸਰਕੂਲੇਸ਼ਨ ਪੈਰਾਂ ਦੇ ਵੱਲ ਨਾ ਹੋ ਕੇ ਹਾਰਟ ਦੇ ਵੱਲ ਵਾਪਸ ਜਾਣ ਲੱਗਦਾ ਹੈ, ਜੋ ਦਿਲ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ।
2. ਕਮਰ ਦਰਦ 
ਲਗਾਤਾਰ ਲੱਤਾਂ ਨੂੰ ਕਰਾਸ ਕਰਕੇ ਬੈਠਣ ਨਾਲ ਸਰੀਰ ਦੀ ਕੁਦਰਤੀ ਸ਼ੇਪ ਨਹੀਂ ਰਹਿੰਦੀ। ਇਸ ਨਾਲ ਕਮਰ ਦਰਦ ਹੋਣ ਲੱਗਦਾ ਹੈ।
3. ਸਪਾਈਡਰ ਨਾੜੀ 'ਤੇ ਅਸਰ
ਪੈਰਾਂ ਨੂੰ ਕਰਾਸ ਕਰਕੇ ਬੈਠਣ ਨਾਲ ਪੈਰਾਂ 'ਚ ਮੌਜ਼ੂਦ ਸਪਾਈਡਰ ਨਾੜੀਆਂ 'ਚ ਖੂਨ ਇੱਕਠਾ ਹੋਣ ਲੱਗਦਾ ਹੈ, ਜਿਸ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਰਹਿੰਦੀ ਹੈ।
4. ਨਸਾਂ ਨੂੰ ਨੁਕਸਾਨ
ਲੰਬੇ ਸਮੇਂ ਤੱਕ ਇਕ ਹੀ ਸਥਿਤੀ ਜਾਂ ਲੱਤਾਂ ਨੂੰ ਕਰਾਸ ਕਰਕੇ ਬੈਠਣ ਨਾਲ ਨਸਾਂ 'ਤੇ ਜੋਰ ਪੈਂਦਾ ਹੈ, ਜਿਸ ਨਾਲ ਹੋਲੀ-ਹੋਲੀ ਬਲਾਕ ਹੋਣ ਲੱਗਦੀਆਂ ਹਨ।


Related News