ਬਦਾਮ ਨੂੰ ਕਿਸ ਤਰ੍ਹਾਂ ਖਾਣਾ ਹੋਵੇਗਾ ਵੱਧ ਫਾਇਦੇਮੰਦ, ਜਾਣਨ ਲਈ ਪੜ੍ਹੋ ਖਬਰ

04/27/2017 3:00:46 PM

ਮੁੰਬਈ— ਅਕਸਰ ਖੋਜ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨੂੰ ਖਾਣ ਨਾਲ ਬੁੱਧੀ ਤੇਜ਼ ਹੁੰਦੀ ਹੀ ਹੈ ਪਰ ਇਹ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਖਾਂਦੇ ਹੋ। ਕੋਈ ਇਸ ਨੂੰ ਸੁੱਕੇ, ਕੋਈ ਖੀਰ ''ਚ ਪਾ ਕੇ ਅਤੇ ਕਈ ਇਸ ਨੂੰ ਪਾਣੀ ''ਚ ਭਿਓ ਕੇ ਖਾਣਾ ਪਸੰਦ ਕਰਦੇ ਹਨ। ਜੋ ਲੋਕ ਇਸ ਨੂੰ ਭਿਓ ਕੇ ਖਾਂਦੇ ਹਨ ਉਹ ਇਸ ''ਚ ਮੌਜ਼ੂਦ ਸਾਰੇ ਪੋਸ਼ਕ ਤੱਤਾਂ ਦਾ ਲਾਭ ਲੈਂਦੇ ਹਨ। 
ਸੀਨੀਅਰ ਡਾਈਟੀਸ਼ੀਅਨ ਕਹਿੰਦੇ ਹਨ ਕਿ ਬਦਾਮ ''ਚ ਕਈ ਪ੍ਰਕਾਰ ਦੇ ਵਿਟਾਮਿਨਸ, ਮਿਨਰਲਸ ਜਿਵੇਂ ਵਿਟਾਮਿਨ-ਈ, ਜਿੰਕ ਅਤੇ ਮੈਗਾਨੀਸ਼ੀਅਮ ਹੁੰਦੇ ਹਨ। ਜੇਕਰ ਇਸ ਨੂੰ ਰਾਤ ਨੂੰ ਪਾਣੀ ''ਚ ਭਿਓ ਕੇ ਸਵੇਰੇ ਖਾਂਦੇ ਹਾਂ ਤਾਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਭਿਓਏ ਹੋਏ ਬਦਾਮ ਇਸ ਲਈ ਖਾਣ ਨੂੰ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਛਿਲਕੇ ''ਚ ਟੇਨਿਨ ਹੁੰਦਾ ਹੈ ਜੋ ਪੋਸ਼ਕ ਤੱਤਾਂ ਦੇ ਅਵਸ਼ੋਸ਼ਣ ਨੂੰ ਰੋਕਦਾ ਹੈ।


Related News