ਭਾਰ ਘੱਟ ਕਰਨ ''ਚ ਫਾਇਦੇਮੰਦ ਹੈ ਬਾਡੀ ਮਸਾਜ

06/25/2017 3:38:06 PM

ਜਲੰਧਰ— ਘੰਟੇ-ਘੰਟੇ ਦਫਤਰ 'ਚ ਬੈਠਣ ਨਾਲ ਸਰੀਰ ਦਾ ਭਾਰ ਵੱਧ ਜਾਂਦਾ ਹੈ। ਸਮੇਂ ਨਾ ਹੋਣ ਕਾਰਨ ਲੋਕ ਵਰਕਆਊਟ ਨਹੀਂ ਕਰ ਪਾਉਂਦੇ ਅਤੇ ਮੋਟਾਪਾ ਉਨ੍ਹਾਂ ਦੇ ਸਰੀਰ ਨੂੰ ਘੇਰ ਲੈਂਦਾ ਹੈ। ਅਜਿਹੀ ਹਾਲਤ 'ਚ ਡਾਈਟਿੰਗ ਕਰਨ ਦਾ ਥਾਂ ਮਸਾਜ ਦਾ ਸਹਾਰਾ ਲੈਣਾ ਚਾਹੀਦਾ ਹੈ ਜੋ ਭਾਰ ਘੱਟ ਕਰਨ ਦੇ ਨਾਲ-ਨਾਲ ਤਣਾਅ ਅਤੇ ਥਕਾਵਟ ਨੂੰ ਵੀ ਦੂਰ ਕਰਦਾ ਹੈ। ਆਓ ਜਾਣਦੇ ਹਾਂ ਕਿ ਮੋਟਾਪਾ ਘਟਾਉਣ ਦੇ ਲਈ ਕਿਸ ਤਰ੍ਹਾਂ ਦਾ ਮਸਾਜ ਫਾਇਦੇਮੰਦ ਹੈ।
1. ਅਰੋਮਾ ਥਰੈਪੀ
ਇਸ ਥਰੈਪੀ 'ਚ ਕਈ ਤਰ੍ਹਾਂ ਦੇ ਜੜ੍ਹੀ-ਬੂਟੀਆਂ ਵਾਲੇ ਤੇਲ ਨਾਲ ਸਰੀਰ ਦੀ ਮਸਾਜ ਕੀਤੀ ਜਾਂਦੀ ਹੈ ਜੋ ਮਾਨਸਿਕ ਅਤੇ ਸਰੀਰਕ ਥਕਾਵਟ ਨੂੰ ਦੂਰ ਕਰਕੇ ਸਰੀਰ 'ਚ ਅਨਰਜੀ ਲਿਆਉਂਦਾ ਹੈ। ਇਸ ਨਾਲ ਰਾਤ ਨੂੰ ਨੀਂਦ ਚੰਗੀ ਆਉਂਦੀ ਹੈ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ।
2. ਆਯੁਰਵੇਦਿਕ ਮਸਾਜ
ਇਹ ਸਭ ਤੋਂ ਪੁਰਾਣੇ ਤਰੀਕਿਆਂ 'ਚੋ ਇਕ ਹੈ। ਇਸ 'ਚ ਕਈ ਤਰ੍ਹਾਂ ਦੀਆਂ ਆਯੁਰਵੇਦਿਕ ਜੜ੍ਹੀ-ਬੂਟਿਆਂ ਅਤੇ ਤੇਲਾਂ ਨਾਲ ਸਰੀਰ ਦੀ ਮਸਾਜ ਕੀਤੀ ਜਾਂਦੀ ਹੈ। ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਅਤੇ ਮੋਟਾਪਾ ਘੱਟ ਹੁੰਦਾ ਹੈ।
3. ਪੇਟ ਦੀ ਮਸਾਜ
ਸਭ ਤੋਂ ਜ਼ਿਆਦਾ ਚਰਬੀ ਪੇਟ 'ਤੇ ਹੀ ਦੇਖਣ ਨੂੰ ਮਿਲਦੀ ਹੈ। ਅਜਿਹੀ ਹਾਲਤ 'ਚ ਪੇਟ ਦੀ ਮਸਾਜ ਕਰਕੇ ਪੇਟ ਦੀ ਫੈਟ ਨੂੰ ਘੱਟ ਕੀਤਾ ਹੈ। ਇਸ ਨਾਲ ਖੂਨ ਦੇ ਪ੍ਰਭਾਵ ਦੇ ਨਾਲ-ਨਾਲ ਸਰੀਰ ਦਾ ਮੈਟਾਬਾਲੀਜਮ ਵੀ ਵਧਦਾ ਹੈ ਜੋ ਐਕਸਟਰਾ ਫੈਟ ਨੂੰ ਘਟਾਉਣ 'ਚ ਮਦਦ ਕਰਦਾ ਹੈ।
4. ਐਂਟੀ ਸੇਲਊਲਾਈਟ ਥਰੈਪੀ
ਸਰੀਰ 'ਚ ਸੇਲਊਲਾਈਟ ਦੀ ਸਮੱਸਿਆ ਹੋਣ 'ਤੇ ਸੋਜ ਹੋ ਜਾਂਦੀ ਹੈ ਅਤੇ ਮੋਟਾਪਾ ਵਧਣ ਲੱਗਦਾ ਹੈ। ਅਜਿਹੀ ਹਾਲਤ 'ਚ ਉਨ੍ਹਾਂ ਅੰਗਾਂ 'ਤ ਮਸਾਜ ਕਰੋ ਇਸ ਨਾਲ ਸਰੀਰ 'ਚ ਜਮਾ ਵਿਸ਼ੈਲੇ ਪਦਾਰਥ ਫਾਲਤੂ ਪਾਣੀ ਬਾਹਰ ਨਿਕਲ ਜਾਵੇਗਾ ਅਤੇ ਸੇਲਊਲਾਈਟ ਦੀ ਸਮੱਸਿਆ ਘੱਟ ਹੁੰਦੀ ਹੈ।


Related News