Moto X4 ਸਮਾਰਟਫੋਨ ''ਤੇ ਮਿਲ ਰਿਹਾ ਹੈ ਇਹ ਸ਼ਾਨਦਾਰ ਆਫਰ

11/17/2017 7:31:20 PM

ਜਲੰਧਰ-ਮੋਟੋ ਐਕਸ 4 ਦਾ ਸੁਪਰ ਬਲੈਕ ਕਲਰ ਵੇਰੀਐਂਟ ਫਲਿੱਪਕਾਰਟ 'ਤੇ ਸੇਲ ਲਈ ਉਪਲੱਬਧ ਹੈ। ਮੋਟੋਰੋਲਾ ਦਾ ਇਹ ਨਵਾਂ ਸਮਾਰਟਫੋਨ 4GB ਰੈਮ ਅਤੇ 64GB ਸਟੋਰੇਜ ਨਾਲ ਲੈਸ ਹੈ, ਜਿਸ ਨੂੰ ਤੁਸੀਂ ਫਲਿੱਪਰਕਾਰਟ ਤੋਂ 22,999 ਰੁਪਏ 'ਚ ਖਰੀਦ ਸਕਦੇ ਹੈ, ਪਰ ਇਸ ਫੋਨ ਦੇ 2 ਵੇਰੀਐਂਟਸ ਹਨ, ਜਿਨ੍ਹਾਂ 'ਚ 3GB ਰੈਮ ਨਾਲ 32GBਸਟੋਰੇਜ ਅਤੇ 4GB ਰੈਮ ਨਾਲ 64GB ਇੰਟਰਨਲ ਸਟੋਰੇਜ ਹਨ।

ਫਲਿੱਪਕਾਰਟ 'ਤੇ ਇਸ ਡਿਵਾਇਸ 'ਤੇ 1,116 ਰੁਪਏ ਪ੍ਰਤੀ ਮਹੀਨਾ EMI ਆਪਸ਼ਨ ਵੀ ਮੌਜ਼ੂਦ ਹੈ। ਇਸ ਦੇ ਨਾਲ ਹੀ ਤੁਹਾਨੂੰ ਐਕਸਚੇਂਜ ਆਫਰ ਦੇ ਤਹਿਤ 20,000 ਰੁਪਏ ਤੱਕ ਦਾ ਡਿਸਕਾਊਟ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕੁਝ ਟਰਮ ਅਤੇ ਕੰਡੀਸ਼ਨ ਨਾਲ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ 'ਤੇ 5% ਦਾ ਐਕਸਟਰਾਂ ਆਫ ਮਿਲੇਗਾ।
ਇਸ ਮੋਬਾਇਲ 'ਤੇ ਇਕ ਸਾਲ ਦੀ ਬ੍ਰਾਂਡ ਵਾਰੰਟੀ ਅਤੇ 6 ਮਹੀਨੇ ਦੀ ਐਕਸੈਸਰੀਜ ਵਾਰੰਟੀ ਮਿਲੇਗੀ। ਫੋਨ 'ਚ 5.2 ਇੰਚ ਦੀ ਫੁੱਲ HD ਡਿਸਪਲੇਅ ਅਤੇ 3000mAh ਦੀ ਬੈਟਰੀ ਮੈਜ਼ੂਦ ਹੈ। ਇਸ ਡਿਵਾਇਸ 'ਚ ਕਵਾਲਕਾਮ ਸਨੈਪਡ੍ਰੈਗਨ 630 ਪ੍ਰੋਸੈਸਰ ਹੈ। ਇਹ IP68 ਸਰਟੀਫਾਇਡ ਫੋਨ ਹੈ ਮਤਲਬ ਕਿ ਇਹ ਵਾਟਰ ਅਤੇ ਡਸਟ ਰੇਂਸਿਸਟੈਂਟ ਸਮਾਰਟਫੋਨ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਡਿਵਾਇਸ 'ਚ 12MP+8MP ਦਾ ਡਿਊਲ ਰਿਅਰ ਕੈਮਰਾ ਸੈੱਟਅਪ ਮੈਜੂਦ ਹੈ। ਇਸ ਤੋਂ ਇਲਾਵਾ 16MP ਦਾ ਫ੍ਰੰਟ ਕੈਮਰਾ ਹੈ, ਜੋ ਚੰਗੀ ਤਸਵੀਰਾਂ ਖਿੱਚਣ 'ਚ ਵੀ ਸਮੱਰਥ ਹੈ।


Related News