ਨਹੀਂ ਮਿਲ ਰਿਹਾ Voter ID Card, ਘਰ ਬੈਠੇ ਮੁਫ਼ਤ ''ਚ ਕਰੋ ਡਾਊਨਲੋਡ, ਇਹ ਹੈ ਆਸਾਨ ਤਰੀਕਾ
Wednesday, Mar 27, 2024 - 01:55 PM (IST)
ਗੈਜੇਟ ਡੈਸਕ- ਭਾਰਤ 'ਚ ਅਗਲੇ ਮਹੀਨੇ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਨੇ ਦੱਸਿਆ ਹੈ ਕਿ ਪੂਰੇ ਭਾਰਤ 'ਚ ਕੁੱਲ 7 ਪੜਾਵਾਂ 'ਚ ਵੋਟਾਂ ਪੈਣਗੀਆਂ। ਅਜਿਹੇ 'ਚ ਜੇਕਰ ਤੁਸੀਂ ਆਪਣਾ ਵੋਟਰ ਆਈ.ਡੀ. ਕਾਰਡ ਲੱਭ ਰਹੇ ਹੋ ਅਤੇ ਉਹ ਨਹੀਂ ਮਿਲ ਰਿਹਾ ਤਾਂ ਇਸ ਰਿਪੋਰਟ ਅਸੀਂ ਤੁਹਾਨੂੰ ਵੋਟਰ ਆਈ.ਡੀ. ਕਾਰਡ ਡਾਊਨਲੋਡ (ਡਿਜੀਟਲ ਵਰਜ਼ਨ) ਕਰਨ ਦੀ ਖ਼ਾਸ ਜਾਣਕਾਰੀ ਦੇ ਰਹੇ ਹਾਂ।
ਦਰਅਸਲ, ਸਰਕਾਰੀ ਵੈੱਬਸਾਈਟ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਵੋਟਰ ਆਈ.ਡੀ. ਕਾਰਡ ਡਾਊਨਲੋਡ ਕਰ ਸਕਦੇ ਹੋ। ਇਸ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ, ਤੁਹਾਨੂੰ ਆਪਣੇ ਮੋਬਾਇਲ 'ਤੇ ਇਕ ਪ੍ਰੋਸੈਸ ਪੂਰਾ ਕਰਨਾ ਹੋਵੇਗਾ। ਆਓ ਜਾਣਦੇ ਹਾਂ ਇਸ ਪ੍ਰੋਸੈਸ ਬਾਰੇ।
ਇਸ ਵੈੱਬਸਾਈਟ 'ਤੇ ਕਰਨਾ ਹੋਵੇਗਾ ਵਿਜ਼ਟ
ਘਰ ਬੈਠੇ ਵੋਟਰ ਆਈ.ਡੀ. ਕਾਰਡ ਡਾਊਨਲੋਡ ਕਰਨ ਲਈ (ttps://electoralsearch.eci.gov.in/) ਵੈੱਬਸਾਈਟ 'ਤੇ ਵਿਜ਼ਟ ਕਰਨਾ ਹੋਵੇਗਾ ਜੋ ਇਕ ਸਰਕਾਰੀ ਵੈੱਬਸਾਈਟ ਹੈ। ਇਸਤੋਂ ਬਾਅਦ ਸਰਵਿਸ ਨਾਂ ਦੀ ਕੈਟਾਗਰੀ 'ਚ ਜਾਓ। ਇੱਥੇ ਤੁਹਾਨੂੰ E-EPIC Download ਦਾ ਆਪਸ਼ਨ ਮਿਲੇਗਾ, ਉਸ 'ਤੇ ਕਲਿੱਕ ਕਰੋ, ਜਿੱਥੋਂ ਤੁਹਾਨੂੰ ਇਲੈਕਟ੍ਰੋਲ ਫੋਟੋ ਆਈਡੈਂਟੀ ਕਾਰਡ ਦਾ ਡਿਜੀਟਲ ਵਰਜ਼ਨ ਮਿਲੇਗਾ।
ਵੋਟਰ ਲਿਸਟ 'ਚ ਇੰਝ ਚੈੱਕ ਕਰੋ ਆਪਣਾ ਨਾਂ
ਸਰਵਿਸਿਜ਼ ਕੈਟਾਗਰੀ 'ਚ ਤੁਸੀਂ ਵੋਟਰ ਲਿਸਟ 'ਚ ਆਪਣਾ ਨਾਂ ਸਰਚ ਕਰ ਸਕਦੇ ਹੋ। ਇਸ ਲਈ ਯੂਜ਼ਰਜ਼ ਨੂੰ ਸਰਵਿਸਿਜ਼ ਦੇ ਅੰਦਰ ਹੀ Search in Electoral Roll ਦਾ ਆਪਸ਼ਨ ਮਿਲ ਜਾਵੇਗਾ, ਉਸ 'ਤੇ ਕਲਿੱਕ ਕਰੋ ਅਤੇ ਪ੍ਰੋਸੈਸ 'ਚ ਅੱਗੇ ਵਧੋ।
ਇਸਤੋਂ ਬਾਅਦ ਇਕ ਨਵੀਂ ਵਿੰਡੋਜ਼ ਓਪਨ ਹੋਵੇਗੀ, ਜਿਸਦਾ ਸਕਰੀਨਸ਼ਾਟ ਅਸੀਂ ਉਪਰ ਸ਼ੇਅਰ ਕੀਤਾ ਹੈ। ਇੱਥੇ Search in Electoral Roll ਦਾ ਆਪਸ਼ਨ ਮਿਲੇਗਾ, ਉਸ 'ਤੇ ਜਾ ਕੇ ਵੋਟਰ ਲਿਸਟ 'ਚ ਆਪਣਾ ਨਾਂ ਚੈੱਕ ਕਰ ਸਕਦੇ ਹੋ। ਸਰਚਿੰਗ ਲਈ ਤਿੰਨ ਆਪਸ਼ਨ ਨਜ਼ਰ ਆਉਣਗੇ। ਇਸ ਵਿਚ ਪਹਿਲਾ Search by Details, ਦੂਜਾ Search by EPIC ਅਤੇ ਤੀਜਾ Search by Mobile ਹੈ।