ਦੁਨੀਆ ਦੇ ਸਭ ਤੋਂ ਵੱਡੇ ਏਅਰਕ੍ਰਾਫਟ ਦਾ ਸਫਲ ਰਿਹਾ ਇੰਜਣ ਟੈਸਟ

09/21/2017 7:17:11 PM

ਜਲੰਧਰ- ਇਸ ਸਾਲ ਜੂਨ ਦੇ ਮਹੀਨੇ 'ਚ ਦੁਨੀਆ ਦੇ ਸਭ ਤੋਂ ਵੱਡੇ ਏਅਰਕ੍ਰਾਫਟ ਦੇ ਪ੍ਰਾਜੈਕਟ ਦਾ ਖੁਲਾਸਾ ਹੋਇਆ ਸੀ। ਇਸ ਏਅਰਕ੍ਰਾਫਟ ਦੇ ਇੰਜਣ 'ਤੇ ਇਸ ਹਫਤੇ ਪਹਿਲੀ ਵਾਰ ਟੈਸਟ ਕੀਤਾ ਗਿਆ ਹੈ ਜਿਸ ਵਿਚ ਇਸ ਦੇ ਨਿਰਮਾਤਾਵਾਂ ਨੂੰ ਸਫਲਤਾ ਮਿਲੀ ਹੈ। ਦਿ ਸਟ੍ਰੈਟੋਲਾਂਚ ਨਾਂ ਦੇ ਇਸ ਏਅਰਕ੍ਰਾਫਟ ਲਈ ਬਣਾਏ ਗਏ 6 ਸਭ ਤੋਂ ਵੱਡੇ ਰਾਕੇਟ ਲਾਂਚਿੰਗ ਜਹਾਜ਼ ਟਰਬੋਫੈਨ ਇੰਜਣਸ ਨੂੰ ਇਸ ਹਫਤੇ ਆਨ ਕਰਕੇ ਚੈੱਕ ਕੀਤਾ ਗਿਆ ਜਿਸ ਵਿਚ ਇਨ੍ਹਾਂ ਨੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਇਨ੍ਹਾਂ ਇੰਜਣਸ ਨੂੰ ਜ਼ਿਆਦਾ ਪਾਵਰ 'ਤੇ ਟੈਸਟ ਕੀਤਾ ਜਾਵੇਗਾ। 

PunjabKesari

ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਹੋਏ ਕਰੀਬ 7 ਸਾਲ ਹੋ ਗਏ ਹਨ ਅਤੇ ਹੁਣ ਇੰਜਣ ਨੂੰ ਟੈਸਟ ਕਰਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ 2019 ਤੱਕ ਇਸ ਏਅਰਕ੍ਰਾਫਟ ਨੂੰ ਆਵਾਜਾਈ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ।


Related News