Honda ਦੀ ਨਵੀਂ Activa-i ''ਚ ਬੀ. ਐੱਸ 4 ਇੰਜਣ ਨਾਲ ਮਿਲਣਗੇ ਕਈ ਹੋਰ ਖਾਸ ਫੀਚਰਸ

04/28/2017 5:21:53 PM

ਜਲੰਧਰ- ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ BS4 ਮਾਨਕਾਂ ਨਾਲ ਲੈਸ ਐਕਟਿਵਾ ਆਈ ਨੂੰ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਸਕੂਟਰ ''ਚ ਆਟੋ ਹੈੱਡਲੈਂਪ ਆਨ (AHO) ਫੀਚਰਸ ਦੇ ਨਾਲ ਡਿਊਲ ਟੋਨ ਕਲਰ ਆਪਸ਼ਨ ਅਤੇ ਬਾਡੀ ਕਲਰ ਮਿਰਰਸ ਦਿੱਤੇ ਹਨ। ਹੌਂਡਾ ਐਕਟਿਵਾ ਆਈ ''ਚ ਟਿਊਬਲੈੱਸ ਟਾਇਰਸ, ਇਕਵੋਲਾਇਜ਼ਰ ਦੇ ਨਾਲ ਕੰਬਾਇੰਡ ਬਰੇਕਿੰਗ ਸਿਸਟਮ (ABS), ਸੀਟ ਹੇਠਾਂ 18 ਲਿਟਰ ਦੀ ਸਟੋਰੇਜ ਸਪੇਸ ਅਤੇ ਮੋਬਾਇਲ ਚਾਰਜਿੰਗ ਸਾਕੇਟ ਦਿੱਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 47,913 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ।

ਖਾਸ ਫੀਚਰਸ

ਫੀਚਰਸ ਦੇ ਤੌਰ ''ਤੇ ਕੰਪਨੀ ਨੇ ਐਕਟਿਵਾ ਆਈ ''ਚ ਫ੍ਰੰਟ ਅਤੇ ਰਿਅਰ ''ਚ 10 ਇੰਚ ਦੇ 90/100 ਟਿਊਬਲੈੱਸ ਟਾਇਰਸ ਲਗਾਏ ਗਏ ਹਨ। ਹੌਂਡਾ ਐਕਟਿਵਾ ਆਈ  ''ਚ ਦੋਨੋਂ ਟਾਇਰਸ ''ਤੇ 130mm ਡਰਮ ਬਰੇਕਾਂ ਲਗਾਈਆਂ ਹਨ। ਇਸ ਸਕੂਟਰ ''ਚ ਪਟਰੋਲ ਫਿਊਲ ਟੈਂਕ 5.3 ਲਿਟਰ ਦਾ ਦਿੱਤਾ ਗਿਆ ਹੈ। ਸਕੂਟਰ ਦਾ ਗਰਾਊਂਡ ਕਲਿਅਰੰਸ 165mm ਅਤੇ ਕਲਰ ਆਪਸ਼ਨ ਦੇ ਤੌਰ ''ਤੇ ਆਰਕਿਡ ਪਰਪਲ ਮਟੈਲਿਕ, ਲਸ਼ ਮੈਜੇਂਟਾ, ਨਿਓ ਆਰੇਂਜ ਮਟੈਲਿਕ, ਬਲੈਕ ਅਤੇ ਇੰਪੀਰਿਅਲ ਰੈੱਡ ਮਟੈਲਿਕ ਦਿੱਤਾ ਗਿਆ ਹ।ੈ

ਪਾਵਰਫੁੱਲ ਇੰਜਣ
ਪਾਵਰ ਸਪੈਸੀਫਿਕੇਸ਼ਨ ਦੇ ਤੌਰ ਹੌਂਡਾ ਨੇ ਐਕਟਿਵਾ ਆਈ ''ਚ 109.19cc ਦਾ ਏਅਰ ਕੂਲਡ ਮਿਲ ਇੰਜਣ ਦਿੱਤਾ ਹੈ। ਇਹ ਇੰਜਣ V-ਮੈਟਿਕ ਗਿਅਰਬਾਕਸ ਨਾਲ ਲੈਸ ਹੈ। 7,000rpm ''ਤੇ ਇਹ ਇੰਜਣ 8bhp ਦੀ ਪਾਵਰ ਅਤੇ 5,500rpm ''ਤੇ 8.94Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਸਕੂਟਰ ਦੀ ਟਾਪ ਸਪੀਡ 83kmph ਅਤੇ ਭਾਰ 103kg ਹੈ।


Related News