ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਟਾਪ-10 ਕਾਰਾਂ ''ਚ ਮਾਰੂਤੀ ਦੇ 7 ਮਾਡਲ

Friday, April 21, 2017 12:50 PM
ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਟਾਪ-10 ਕਾਰਾਂ ''ਚ ਮਾਰੂਤੀ ਦੇ 7 ਮਾਡਲ

ਜਲੰਧਰ-ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਦੇਸ਼ ਦੇ ਯਾਤਰੀ ਵਾਹਨ ਬਾਜ਼ਾਰ ''ਚ ਆਪਣੀ ਪੁਜ਼ੀਸ਼ਨ ਹੋਰ ਮਜ਼ਬੂਤ ਕਰ ਲਈ ਹੈ। ਸਾਲ 2016-17 ''ਚ ਦੇਸ਼ ''ਚ ਵਿਕਣ ਵਾਲੀਆਂ ਟਾਪ 10 ਕਾਰਾਂ ਦੀ ਸੂਚੀ ''ਚ ਮਾਰੂਤੀ ਦੇ 7 ਮਾਡਲ ਸ਼ਾਮਲ ਹਨ। ਕੰਪਨੀ ਦੀ ਛੋਟੀ ਕਾਰ ਆਲਟੋ ਲਗਾਤਾਰ 13ਵੇਂ ਸਾਲ ਵੀ ਦੇਸ਼ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ। ਸੁਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਦੇ ਡਾਟਾ ਮੁਤਾਬਕ 2015-16 ''ਚ ਦੇਸ਼ ''ਚ ਵਿਕਣ ਵਾਲੀਆਂ ਟਾਪ-10 ਕਾਰਾਂ ''ਚ ਮਾਰੂਤੀ ਦੀਆਂ 7 ਕਾਰਾਂ ਸਨ।

ਦੇਸ਼ ''ਚ ਵਿਕਣ ਵਾਲੀਆਂ ਟਾਪ-10 ਕਾਰਾਂ

ਮਾਡਲ ਕੰਪਨੀ
- ਆਲਟੋ ਮਾਰੂਤੀ
-ਵੈਗਨ ਆਰ. ਮਾਰੂਤੀ
-ਡਿਜ਼ਾਇਰ ਕੰਪੈਕਟ ਮਾਰੂਤੀ
-ਸਵਿਫਟ ਮਾਰੂਤੀ
-ਆਈ. 10 ਹੁੰਡਈ
-ਏਲੀਟ ਆਈ. 20 ਹੁੰਡਈ
-ਬਲੈਨੋ ਮਾਰੂਤੀ
-ਕਵਿੱਡ ਰੇਨੋ
-ਵਿਟਾਰਾ ਬਰੇਜ਼ਾ ਮਾਰੂਤੀ
-ਸੇਲੇਰਿਓ ਮਾਰੂਤੀਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!