ਜਾਣੋ ਐਂਡ੍ਰਾਇਡ ਸਮਾਰਟਫੋਨ ''ਚ ਗੂਗਲ ਅਸਿਸਟੈਂਟ ਨੂੰ ਕਿਸ ਤਰ੍ਹਾਂ ਕਰੀਏ ਸਟਾਰਟ

11/18/2017 12:03:23 PM

ਜਲੰਧਰ- ਗੂਗਲ ਅਸਿਸਟੈਂਟ ਨੂੰ ਪਿਛਲੇ ਸਾਲ ਅਕਤੂਬਰ 'ਚ ਪੇਸ਼ ਕੀਤਾ ਗਿਆ ਸੀ, ਜਦੋਂ ਸਰਚ ਇੰਜਣ ਜਾਇੰਟ ਨੇ ਉਨ੍ਹਾਂ ਦੇ ਪਿਕਸਲ ਅਤੇ ਪਿਕਸਲ ਐੱਕਸ. ਐੱਲ. ਸਮਾਰਟਫੋਨਜ਼ ਪੇਸ਼ ਕੀਤੇ ਸਨ। ਉਸ ਤੋਂ ਬਾਅਦ ਗੂਗਲ ਨੇ ਪੁਸ਼ਟੀ ਕੀਤੀ ਕਿ AI-powered ਪਰਸਨਲ ਅਸਿਸਟੈਂਟ ਕੁਝ ਡਿਵਾਈਸ ਲਈ ਹੀ ਉਪਲੱਬਧ ਕਰਾਇਆ ਜਾਵੇਗਾ, ਜੋ ਕਿ ਕਾਫੀ ਹੈਰਾਨੀਜਨਕ ਸੀ। Nexus ਡਿਵਾਈਸ 'ਚ ਵੀ ਗੂਗਲ ਅਸਿਸਟੈਂਟ ਨੂੰ ਉਪਲੱਬਧ ਨਹੀਂ ਕਰਾਇਆ ਗਿਆ ਸੀ, ਜਦਕਿ ਮੋਬਾਇਲ ਵਰਲਡ ਕਾਂਗਰੇਸ 'ਚ ਐੱਲ. ਜੀ., ਨੋਕੀਆ ਅਤੇ ਲੇਨੋਵੋ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਆਉਣ ਵਾਲੇ ਸਮਾਰਟਫੋਨ 'ਚ ਗੂਗਲ ਅਸਿਸਟੈਂਟ ਇਨਬਿਲਟ ਹੋਵੇਗਾ। ਜਿਸ ਤੋਂ ਬਾਅਦ ਐਂਡ੍ਰਾਇਡ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਹ ਫੀਚਰ ਉਨ੍ਹਾਂ ਦੇ ਫੋਨ 'ਚ ਉਪਲੱਬਧ ਹੋਵੇਗਾ। ਨਾਲ ਹੀ ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਗੂਗਲ ਅਸਿਟੈਂਟ ਨੂੰ ਐਂਡ੍ਰਾਇਡ ਮਾਰਸ਼ਮੈਲੋ ਅਤੇ ਨੂਗਟ ਡਿਵਾਈਸ 'ਚ ਵੀ ਉਪਲੱਬਧ ਕਰਾਇਆ ਜਾਵੇਗਾ। 

ਹਾਲ ਹੀ 'ਚ ਗੂਗਲ ਅਸਿਸਟੈਂਟ ਨੂੰ ਗੂਗਲ ਪਲੇਅ ਸਟੋਰ 'ਤੇ ਵੀ ਉਪਲੱਬਧ ਕਰਾਇਆ ਗਿਆ ਹੈ। ਜਿੱਥੇ ਯੂਜ਼ਰਸ ਇਸ ਐਪ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹੋ। ਗੂਗਲ ਅਸਿਸਟੈਂਟ ਦੀ ਮਦਦ ਨਾਲ ਤੁਸੀਂ ਫੋਨ ਨੂੰ ਵਾਇਸ 'ਚ ਕੋਈ ਵੀ ਅਰਡਰ ਦੇ ਸਕਦੇ ਹੋ, ਕਾਲਿੰਗ, ਸੈੱਟ ਅਲਾਰਮ ਜਾਂ ਕੈਲੰਡਰ, ਰਿਮਾਇੰਡਰ ਸੈੱਟ ਕਰਨਾ ਜਾਂ ੈਸਲਫੀ ਲਈ ਫਰੰਟ ਕੈਮਰਾ ਓਪਨ ਕਰਨਾ ਆਦਿ। ਤੁਸੀਂ ਅਸਿਸਟੈਂਟ ਨੂੰ ਯੂਟਿਊਬ 'ਤੇ ਮਿਊਜ਼ਿਕ ਪਲੇਅ ਕਰਨ ਲਈ ਬੋਲਣ ਤੋਂ ਇਲਾਵਾ ਡਾਈਰੇਕਸ਼ਨ ਪਤਾ ਕਰ ਸਕਦੇ ਹੋ। ਚਾਹੋ ਤਾਂ ਮੌਸਮ ਦੀ ਜਾਣਕਾਰੀ ਲੈ ਸਕਦੇ ਹੋ। ਤੁਹਾਡੇ ਵੱਲੋਂ ਪੁੱਛੇ ਗਏ ਸਵਾਲ ਵੀ ਅਸਿਸਟੈਂਟ ਤੁਹਾਨੂੰ ਬੋਲ ਕੇ ਦੱਸੇਗਾ। ਆਓ ਜਾਣਦੇ ਹਾਂ ਕਿਸ ਤਰ੍ਹਾਂ enable ਕਰੀਏ ਗੂਗਲ ਅਸਿਸਟੈਂਟ ਨੂੰ।

ਸੁਨਿਸ਼ਚਿਤ ਕਰੋ ਕਿ ਤੁਹਾਡੇ ਡਿਵਾਈਸ 'ਤੇ ਗੂਗਲ ਪੇਲਅ ਸਰਵਿਸ ਦਾ ਅਪਡੇਟ ਵਰਜ਼ਨ ਹੋਵੇ, ਜੋ ਕਿ 10.2.98 ਜਾਂ ਉਸ ਤੋਂ ਬਾਅਦ ਦਾ ਹੈ। ਜੇਕਰ ਲੇਟੈਸਟ ਵਰਜ਼ਨ ਨਹੀਂ ਹੈ, ਤਾਂ ਤੁਸੀਂ ਡਾਊਨਲੋਡ ਕਰੋ ਜਾਂ ਫਿਰ ਆਪਣੇ ਡਿਵਾਈਸ ਨੂੰ ਮਲਕੀਅਤ ਰੂਪ ਤੋਂ ਅਪਡੇਟ ਕਰਨ ਲਈ ਇੰਤਜਾਰ ਕਰੋ।

ਆਪਣੇ ਡਿਵਾਈਸ ਦੀ ਭਾਸ਼ਾ ਨੂੰ ਅੰਗਰੇਜ਼ੀ (US) 'ਚ ਬਦਲੋ। ਅਜਿਹਾ ਕਰਨ ਲਈ Device Settings > Language & Input > Change it to English (US) 'ਤੇ ਜਾਓ।
ਹੁਣ ਸੁਨਿਸ਼ਚਿਤ ਕਰੋ ਕਿ ਤੁਹਾਡਾ ਗੂਗਲ ਐਪ ਲੇਟੈਸਟ ਵਰਜ਼ਨ 'ਚ ਅਪਡੇਟ ਹੋ ਗਿਆ ਹੈ। ਨਹੀਂ ਤਾਂ ਗੂਗਲ ਪਲੇਅ ਸਟੋਰ 'ਤੇ ਜਾਓ ਅਤੇ ਗੂਗਲ ਐਪ ਅਪਡੇਟ ਕਰੋ। 

ਆਪਣੇ ਗੂਗਲ ਐਪ ਡਾਟਾ ਤੋਂ ਕੈਸ਼ ਨੂੰ ਕਲੀਅਰ ਕਰੋ। ਇਹ ਤੁਹਾਡੇ ਗੂਗਲ ਐਪ 'ਤੇ ਸਾਰੇ ਪਿਛਲੀ ਸੈਟਿੰਗਸ ਨੂੰ ਕਲੀਅਰ ਕਰ ਦੇਵੇਗਾ। ਇਸ ਤੋਂ ਇਲਾਵਾ ਇਹ ਵੀ ਸੁਨਿਸ਼ਚਿਤ ਕਰੋ ਕਿ ਤੁਹਾਡਾ ਗੂਗਲ ਐਪ ਭਾਸ਼ਾ ਅੰਗਰੇਜ਼ੀ (US) 'ਤੇ ਸੈੱਟ ਹੋ ਗਿਆ ਹੈ ਜਾਂ ਨਹੀਂ। 

ਹੁਣ ਤੁਸੀਂ ਆਪਣੇ ਡਿਵਾਈਸ ਦੇ ਹੋਮ ਬਟਨ ਨੂੰ ਟੈਪ ਕਰ ਕੇ ਹੋਲਡ ਕਰੋ, ਜਿਸ ਤੋਂ ਬਾਅਦ ਇਕ ਪਾਪ-ਅਪ ਮੈਸੇਜ਼ ਆਵੇਗਾ, ਜਿਸ 'ਚ ਤੁਹਾਨੂੰ ਗੂਗਲ ਅਸਿਸਟੈਂਟ ਨੂੰ ਸਟਾਰਟ ਕਰਨ ਲਈ ਕਿਹਾ ਜਾਵੇਗਾ। ਇਸ ਤੋਂ ਬਾਅਦ ਤੁਸੀਂ ਗੂਗਲ ਅਸਿਸਟੈਂਟ ਨੂੰ ਇਸਤੇਮਾਲ ਕਰ ਸਕਦੇ ਹੋ।


Related News