ਕਸਰਤ ਨਾਲੋਂ ਡਾਂਸ ਕਰਨਾ ਲੋਕ ਵਧੇਰੇ ਪਸੰਦ ਕਰਦੇ ਹਨ : ਗੋਵਿੰਦਾ

05/02/2016 3:32:56 PM

ਮੁੰਬਈ : ਬਾਲੀਵੁੱਡ ਦੇ ਡਾਂਸਿੰਗ ਸਟਾਰ ਗੋਵਿੰਦਾ ਆਪਣੇ ਡਾਂਸ ਨੂੰ ਡਾਂਸ ਵਾਂਗ ਨਹੀਂ ਸਮਝਦੇ। ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ''ਚ ਗੋਵਿੰਦਾ ਨੇ ਡਿਸਕੋ ਡਾਂਸਰ ਅਤੇ ਸਟ੍ਰੀਟ ਡਾਂਸਰ ਦੇ ਅਕਸ ਨਾਲ ਨਾਚ ਸ਼ੈਲੀ ਨੂੰ ਦਰਸਾਇਆ ਸੀ। ਗੋਵਿੰਦਾ ਨੇ ਇਸ ਵਾਰ ਕਿਹਾ, ''''ਮੇਰਾ ਡਾਂਸ ਤਾਂ ਡਾਂਸ ਵਾਂਗ ਹੀ ਨਹੀਂ ਸੀ। ਉਹ ਕਾਫੀ ਰੋਚਕ ਹਿੱਸਾ ਰਹਿ ਚੁੱਕਿਆ ਹੈ। ਲੋਕ ਕਹਿੰਦੇ ਹਨ ਕਿ ਜਦੋਂ ਗੋਵਿੰਦਾ ਡਾਂਸ ਕਰਦਾ ਹੈ ਤਾਂ ਇਸ ਤਰ੍ਹਾਂ ਨਹੀਂ ਲੱਗਦਾ ਕਿ ਉਹ ਡਾਂਸ ਕਰ ਰਿਹਾ ਹੈ।'''' ਗੋਵਿੰਦਾ ਨੇ ਅੱਗੇ ਕਿਹਾ ਕਿ ਤੁਸੀਂ ਡਾਂਸ ਦੇ ਕਈ ਸਟਾਈਲ ਦੇਖੇ ਹੋਣਗੇ। ਹੁਣ ਇਸ ਦੇ ਹੋਰ ਨਵੇਂ ਸਟਾਈਲ ਆ ਰਹੇ ਹਨ। ਇਸ ਡਾਂਸ ਨਾਲ ਨਾ ਸਿਰਫ ਤੁਹਾਡੀ ਸਿਹਤ ਤੰਦਰੁਸਤ ਹੋਵੇਗੀ, ਸਗੋਂ ਇਸ ਨਾਲ ਤੁਹਾਡਾ ਮਨੋਰੰਜਨ ਵੀ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ ਅੱਜਕਲ ਦੇ ਲੋਕ ਵਧੇਰੇ ਕਸਰਤ ਨਹੀਂ ਕਰਦੇ, ਉਹ ਇਸ ਦੀ ਜਗ੍ਹਾ ਡਾਂਸ ਕਰਨਾ ਵਧੇਰੇ ਪਸੰਦ ਕਰਦੇ ਹਨ। ਡਾਂਸ ਇਕ ਅਜਿਹੀ ਕਿਰਿਆ ਹੈ, ਜਿਸ ਨਾਲ ਲੋਕ ਸਿਰਫ ਖੁਸ਼ ਨਹੀਂ ਹੁੰਦੇ ਸਗੋਂ ਬਿਨਾਂ ਕੁਝ ਕਹੇ ਗੱਲਾਂ ਵੀ ਹੁੰਦੀਆਂ ਹਨ।


Related News